ਬਿਜਲੀ ਮੁਲਾਜ਼ਮਾਂ ਨੂੰ ਦਿੱਤਾ ਝਟਕਾ, ਦਿੱਤੀ 60 ਪ੍ਰਤੀਸ਼ਤ ਤਨਖਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਰਾਜ ਪਾਵਰ ਕਾਪੋਰੇਸ਼ਨ ਦੇ ਵੱਲੋਂ ਆਪਣੇ ਕਰਮਚਾਰੀਆਂ ਦੀ ਅਪ੍ਰੈਲ ਮਹੀਨੇ ਦੀ ਤਨਖਾਹ ਦੇ ਵਿਚ 40 ਪ੍ਰਤੀਸ਼ਤ ਦੀ ਕਟੋਤੀ ਕੀਤੀ ਗਈ ਹੈ।

pspcl

ਚੰਡੀਗੜ੍ਹ : ਕਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਊਨ ਵਿਚ ਜਿੱਥੇ ਸਭ ਕੁਝ ਬੰਦ ਪਿਆ ਹੈ। ਉਥੇ ਹੀ ਇਸ ਮੰਦੀ ਦੇ ਦੌਰ ਵਿਚ ਪੰਜਾਬ ਰਾਜ ਪਾਵਰ ਕਾਪੋਰੇਸ਼ਨ (ਪੀ.ਐੱਸ.ਪੀ.ਸੀ.ਐੱਲ) ਦੇ ਵੱਲੋਂ ਆਪਣੇ ਕਰਮਚਾਰੀਆਂ ਦੀ ਅਪ੍ਰੈਲ ਮਹੀਨੇ ਦੀ ਤਨਖਾਹ ਦੇ ਵਿਚ 40 ਪ੍ਰਤੀਸ਼ਤ ਦੀ ਕਟੋਤੀ ਕੀਤੀ ਗਈ ਹੈ। ਜਿਸ ਕਰਕੇ 24 ਘੰਟੇ ਕੰਮ ਕਰ ਰਹੇ ਇਸ ਤਕਨੀਕੀ ਸਟਾਫ ਦੇ ਖਾਤਿਆਂ ਵਿਚ ਕੇਵਲ 60 ਪ੍ਰਤੀਸ਼ਤ ਤਨਖਾਹ ਹੀ ਪਹੁੰਚੀ ਹੈ।

ਉਧਰ ਪਾਵਰ ਕੌਮ ਦਾ ਕਹਿਣਾ ਹੈ ਕਿ ਉਹ ਬਾਕੀ ਰਹਿੰਦੀ ਤਨਖਾਹ ਵੀ 20 ਅਪ੍ਰੈਲ ਤੱਕ ਦੇ ਦੇਵੇਗੀ। ਦੱਸ ਦੱਈਏ ਕਿ ਪਾਵਰ ਕੋਮ ਨੇ ਕਿਹਾ ਹੈ ਕਿ ਸਾਰੇ ਹੀ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਵਿਚ ਕਟੋਤੀ ਨਹੀਂ ਕੀਤੀ ਗਈ। ਅਜਿਹੇ ਅਧਿਕਾਰੀ ਅਤੇ ਕਰਮਚਾਰੀ ਜਿਨ੍ਹਾਂ ਦੀ ਤਨਖਾਹ 30 ਹਜ਼ਾਰ ਤੋਂ ਘੱਟ ਹੈ ਉਨ੍ਹਾਂ ਨੂੰ ਪੂਰੀ ਤਨਖਾਹ ਦਿੱਤੀ ਗਈ ਹੈ ਪਰ ਜਿਹੜੇ ਕਰਮਚਾਰੀਆਂ ਦੀ ਤਨਖਾਹ 30 ਹਜ਼ਾਰ ਤੋਂ ਵੱਧ ਹੈ ਕੇਵਲ ਉਨ੍ਹਾਂ ਦੀ ਤਨਖਾਹ ਵਿਚ ਹੀ ਕਟੋਤੀ ਕੀਤੀ ਗਈ ਹੈ।

ਜਿਸ ਤੋਂ ਬਆਦ ਅੱਧੀ ਤਨਖਾਹ ਮਿਲਣ ਦੇ ਕਾਰਨ ਗਰਿਡ ਸਬ ਸਟੇਸ਼ਨ ਕਰਮਚਾਰੀ ਯੂਨੀਅਨ ਪੰਜਾਬ ਦੇ ਇਕ ਕਰਮਚਾਰੀ ਨੇ ਚੇਅਰਮੈਨ ਅਤੇ ਐੱਮ.ਡੀ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਸਾਨੂੰ ਪੂਰੀ ਤਨਖਾਹ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਚਿੱਠੀ ਵਿਚ ਲਿਖਿਆ ਕਿ ਕਰੋਨਾ ਵਾਇਰਸ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਤਨਖਾਹ ਦਾ 60 ਪ੍ਰਤੀਸ਼ਤ ਹਿਸਾ ਦਿੱਤਾ ਗਿਆ ਹੈ ਕਿਉਂਕਿ ਜਿੰਨੀ ਤਨਖਾਹ ਉਨ੍ਹਾਂ ਨੂੰ ਮਿਲੀ ਹੈ ਉਸ ਨਾਲ ਖਰੇਲੂ ਖਰਚਿਆਂ ਨੂੰ ਕਰਨ ਵਿਚ ਸਮੱਸਿਆ ਆਵੇਗੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।