ਪੰਜਾਬ ਵਿਚ ਕੋਰੋਨਾ ਦਾ ਕਹਿਰ, ਨਿਰਮਲ ਸਿੰਘ ਖਾਲਸਾ ਦੀ ਧੀ ਵੀ ਕੋਰੋਨਾ ਪਾਜ਼ੀਟਿਵ

ਏਜੰਸੀ

ਖ਼ਬਰਾਂ, ਪੰਜਾਬ

ਉੱਧਰ ਫਰੀਦਕੋਟ ਤੋਂ ਵੀ ਕੋਰੋਨਾ ਦਾ ਪਹਿਲਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ...

covid 19 count rises to 59 in punjab

ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਲੈ ਕੇ ਸਾਰੀ ਦੁਨੀਆ ਹੀ ਚਿੰਤਾ ਵਿਚ ਡੁੱਬੀ ਹੋਈ ਹੈ। ਦੁਨੀਆ ਦੇ ਲਗਭਗ ਹਰ ਹਿੱਸੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਮਰੀਜ਼ਾਂ ਦੀ ਗਿਣਤੀ 59 ਅਤੇ 5 ਮੌਤਾਂ ਹੋ ਚੁੱਕੀਆਂ ਹਨ। ਪੰਜਵੀਂ ਮੌਤ ਜੋ ਕਿ ਬੀਤੇ ਦਿਨੀਂ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਹੋਈ ਸੀ। ਉਹਨਾਂ ਦੀ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ।

ਹੁਣ ਇਕ ਹੋਰ ਨਵਾਂ ਕੇਸ ਸਾਹਮਣੇ ਆਇਆ ਹੈ ਜਿਸ ਵਿਚ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਬੇਟੀ ਜਸਕੀਰਤ ਕੌਰ ਵੀ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ। ਉਹ ਜਲੰਧਰ ਦੇ ਸਿਵਲ ਹਸਪਤਾਲ ‘ਚ ਦਾਖਿਲ ਹਨ। ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਚਾਚੀ ਤੇ ਕੀਰਤਨੀ ਜੱਥੇ ਦੇ ਸਾਥੀ ਵੀ ਪਾਜ਼ਿਟਿਵ ਪਾਏ ਗਏ।

ਉੱਧਰ ਫਰੀਦਕੋਟ ਤੋਂ ਵੀ ਕੋਰੋਨਾ ਦਾ ਪਹਿਲਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ। ਕੋਰੋਨਾ ਪਾਜ਼ਿਟਿਵ ਪਾਏ ਗਏ ਆਨੰਦ ਗੋਅਲ ਨਾਂ ਦੇ ਇਸ ਵਿਅਕਤੀ ਦੀ ਉਮਰ 35 ਸਾਲ ਹੈ। ਇਸ ਬਾਰੇ ਪਤਾ ਚੱਲਦਿਆਂ ਡੀਸੀ ਫਰੀਦਕੋਟ ਵਲੋਂ ਅੱਜ ਸਵੇਰੇ 6 ਵਜੇ ਇਲਾਕੇ ਦਾ ਜਾਇਜ਼ਾ ਲਿਆ ਗਿਆ। ਸਿਹਤ ਵਿਭਾਗ ਅਨੁਸਾਰ ਹੁਣ ਤੱਕ 1585 ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 57 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ 1381 ਨੈਗੇਟਿਵ ਆਏ ਹਨ ਅਤੇ 151 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਚੁੱਕੀ ਹੈ। ਸਿਹਤ ਵਿਭਾਗ ਵਲੋਂ ਜਾਰੀ ਬੁਲੇਟਿਨ ਮੁਤਾਬਕ ਸਰਦਾਰ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ 19 ਮਾਮਲੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ 12, ਹੁਸ਼ਿਆਰਪੁਰ ਦੇ 7, ਜਲੰਧਰ ਦੇ 5, ਅੰਮ੍ਰਿਤਸਰ ਦੇ 5, ਲੁਧਿਆਣਾ 4, ਪਟਿਆਲਾ-ਰੋਪੜ-ਫਰੀਦਕੋਟ ਦਾ 1-1 ਅਤੇ ਮਾਨਸਾ ਦੇ ਤਿੰਨ ਕੇਸ ਪਾਜ਼ੇਟਿਵ ਆਏ ਹਨ।

 ਦਸ ਦਈਏ ਕਿ ਭਾਰਤ ਵਿਚ 3 ਹਜ਼ਾਰ ਤੋਂ ਵਧ ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ ਅਤੇ 86 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਦਿੱਲੀ ਜਾਣ ਵਾਲੇ ਤਬਲੀਗੀ ਜਮਾਤ ਦੇ 3 ਲੋਕ ਕੋਰੋਨਾ ਨਾਲ ਸੰਕਰਮਿਤ ਪਾਏ ਗਏ। ਇਨ੍ਹਾਂ ਦੇ ਸੰਪਰਕ ‘ਚ 17 ਲੋਕ ਪਾਏ ਗਏ ਹਨ।

ਇਹ ਨਿਜ਼ਾਮੂਦੀਨ ‘ਚ ਸ਼ਾਮਿਲ ਹੋਣ ਲਈ 19 ਮਾਰਚ ਨੂੰ ਦਿੱਲੀ ਗਏ ਸੀ। ਤਬਲੀਗੀ ਜਮਾਤ ‘ਚ ਸ਼ਾਮਿਲ ਹੋਣ ਵਾਲੇ 10 ਵਿਅਕਤੀਆਂ ‘ਚੋਂ 6 ਟੈਸਟ ਨੈਗੇਟਿਵ, 3 ਪਾਜ਼ਿਟਿਵ ਹਨ,  2 ਦੀ ਰਿਪੋਰਟ ਦੋਬਾਰਾ ਟੈਸਟ ਲਈ ਭੇਜੀ ਗਈ ਹੈ। ਇਨ੍ਹਾਂ ‘ਚ 11 ਵਿਅਕਤੀ ਸਥਾਨਕ ਮੌਲਵੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।