ਚੋਣ ਰੈਲੀ ਦੌਰਾਨ ਕਿਸਾਨ ਅੰਦੋਲਨ 'ਤੇ ਬੋਲੇ ਅਮਿਤ ਸ਼ਾਹ
ਚੋਣ ਰੈਲੀ ਦੌਰਾਨ ਕਿਸਾਨ ਅੰਦੋਲਨ 'ਤੇ ਬੋਲੇ ਅਮਿਤ ਸ਼ਾਹ
'ਜਦੋਂ ਕੋਈ ਚਰਚਾ ਲਈ ਹੀ ਤਿਆਰ ਨਹੀਂ ਤਾਂ ਹੱਲ ਕਿਵੇਂ ਨਿਕਲੇਗਾ'
ਕੋਲਕਾਤਾ, 3 ਅਪ੍ਰੈਲ : ਕੇਂਦਰ ਸਰਕਾਰ ਵਲੋਂ ਜਾਰੀ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਕਰੀਬ 4 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ | ਇਸ ਅੰਦੋਲਨ ਨੂੰ ਲੈ ਕੇ ਅਮਿਤ ਸ਼ਾਹ ਨੇ ਕਿਸਾਨਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ | ਲੋਕ ਆਉਣ ਸਾਡੇ ਨਾਲ ਗੱਲਬਾਤ ਕਰਨ | ਉਨ੍ਹਾਂ ਅੱਗੇ ਕਿਹਾ ਕਿ ਕੋਈ ਚਰਚਾ ਲਈ ਤਿਆਰ ਨਹੀਂ ਹੈ | ਇਸ ਲਈ ਇਸ ਦਾ ਹੱਲ ਨਹੀਂ ਨਿਕਲ ਰਿਹਾ | ਉਹ ਇੰਨਾ ਹੀ ਪੁਛਦੇ ਹਨ ਕਿ ਤੁਸੀਂ ਇਸ ਨੂੰ ਹਟਾ ਰਹੋ ਹੋ ਕਿ ਨਹੀਂ? ਇਹ ਤਾਂ ਕੋਈ ਗੱਲਬਾਤ ਨਾ ਹੋਈ | ਮੈਨੂੰ ਲਗਦਾ ਹੈ ਉਨ੍ਹਾਂ ਨੂੰ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ |
ਇਸ ਤੋਂ ਪਹਿਲਾਂ ਪਛਮੀ ਬੰਗਾਲ ਚੋਣਾਂ ਨੂੰ ਲੈ ਕੇ ਸ਼ਾਹ ਨੇ ਕਿਹਾ ਦੇਸ਼ 'ਚ ਭਵਿੱਖ ਲਈ ਪਛਮੀ ਬੰਗਾਲ ਦੀਆਂ ਚੋਣਾਂ ਕਾਫ਼ੀ ਮਹੱਤਵਪੂਰਨ ਹਨ | ਪਛਮੀ ਬੰਗਾਲ ਨਾਰਥ-ਈਸਟ ਦੀ ਐਂਟਰੀ ਹੈ ਅਤੇ ਦੇਸ਼ ਦੀਆਂ ਸਰਹੱਦਾਂ ਵੀ ਇਥੇ ਲਗਦੀਆਂ ਹਨ | ਜੇਕਰ ਇਥੇ ਘੁਸਪੈਠ ਰੋਕਣ ਵਾਲੀ ਸਰਕਾਰ ਨਹੀਂ ਬਣਦੀ ਤਾਂ ਦੇਸ਼ ਦੀ ਸੁਰੱਖਿਆ ਲਈ ਬਹੁਤ ਵੱਡਾ ਖ਼ਤਰਾ ਹੈ | ਦੂਜੀ ਚੀਜ਼ 1977 ਤੋਂ ਇਹ 'ਤੇ ਅਸੰਤੋਸ਼ ਦੇ ਭਾਅ ਤੋਂ ਸਰਕਾਰ ਚੱਲੀ ਹੈ | ਭਾਰਤ ਸਰਕਾਰ ਦੇ ਨਾਲ ਸਹਿਯੋਗ ਨਹੀਂ ਕਰਨਾ | ਕੋਲਕਾਤਾ ਬਨਾਮ ਦਿੱਲੀ ਦੀ ਇਕ ਲੜਾਈ ਸ਼ੁਰੂ ਕਰਨਾ ਅਤੇ ਬੰਗਾਲ ਦੇ ਵਿਕਾਸ ਨੂੰ ਰੋਕਣਾ |