ਪੰਜਾਬ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਬਰਾਮਦ ਹੋਏ ਵਿਦੇਸ਼ੀ ਹਥਿਆਰ

ਏਜੰਸੀ

ਖ਼ਬਰਾਂ, ਪੰਜਾਬ

ਬੀਐੱਸਐੱਫ ਤੇ ਪੁਲਿਸ ਨੇ ਚਲਾਇਆ ਸਰਚ ਆਪਰੇਸ਼ਨ

Foreign arms seized on Indo-Pakistan border in Punjab

ਅੰਮ੍ਰਿਤਸਰ : ਭਾਰਤ-ਪਾਕਿ ਸਰਹੱਦ ਦੇ ਨੇੜੇ ਬੀਓਪੀ ਪੁਲ਼ ਮੌਰਾਂ ਤੋਂ ਹਥਿਆਰ ਬਰਾਮਦ ਹੋਏ ਹਨ। ਬੀਐੱਸਐੱਫ ਤੇ ਦੇਹਾਤੀ ਪੁਲਿਸ ਦਾ ਇਹ ਜੁਆਇੰਟ ਆਪਰੇਸ਼ਨ ਸੀ। ਸਵੇਰੇ 8.40 ਵਜੇ ਬੀਐੱਸਐੱਫ ਨੇ ਦੇਹਾਤੀ ਪੁਲਿਸ ਨੂੰ ਨਾਲ ਲੈ ਕੇ ਜਦ ਉਸ ਥਾਂ ਦੀ ਤਲਾਸ਼ੀ ਲਈ ਤਾਂ ਉੱਥੋ ਇਕ ਏਕੇ-56, ਇਕ ਮੈਗਜ਼ੀਨ ਪੰਜ ਜ਼ਿੰਦਾ ਕਾਰਤੂਸ, ਇਕ ਏਕੇ-47 ਰਾਇਫਲ, ਇਕ ਮੈਗਜੀਨ, 9 ਜ਼ਿੰਦਾ ਕਾਰਤੂਸ, ਪੁਆਇੰਟ 303 ਦੀ ਇਕ ਗਨ, ਇਕ ਮੈਗਜੀਨ, 7 ਜ਼ਿੰਦਾ ਕਾਰਤੂਸ ਤੇ ਇਕ ਪੁਆਇੰਟ 30 ਦੀ ਇਕ ਚਾਇਨੀਜ਼ ਮੇਡ ਪਿਸਟਲ ਤੇ ਇਕ ਮੈਗਜੀਨ ਬਰਾਮਦ ਕੀਤਾ। ਬੀਐੱਸਐੱਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਹਾਤੀ ਪੁਲਿਸ ਦੇ ਨਾਲ ਇਕ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਕਾਰਵਾਈ ਕੀਤੀ ਗਈ ਸੀ।