ਸੋਗ ਸਭਾ 'ਚ ਸ਼ਾਮਲ ਹੋਣ ਆਏ ਮਨੋਹਰ ਲਾਲ ਖੱਟੜ ਦੇ ਹੈਲੀਕਾਪਟਰ ਨੂੰ ਉਤਰਨ ਨਾ ਦਿਤਾ
ਸੋਗ ਸਭਾ 'ਚ ਸ਼ਾਮਲ ਹੋਣ ਆਏ ਮਨੋਹਰ ਲਾਲ ਖੱਟੜ ਦੇ ਹੈਲੀਕਾਪਟਰ ਨੂੰ ਉਤਰਨ ਨਾ ਦਿਤਾ
ਖੱਟੜ ਨੂੰ ਹੈਲੀਕਾਪਟਰ ਦੂਜੀ ਥਾਂ ਲਿਜਾ ਕੇ ਉਤਰਨਾ ਪਿਆ
ਰੋਹਤਕ, 3 ਅਪ੍ਰੈਲ : ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ 'ਚ ਭਾਜਪਾ ਦਾ ਵਿਰੋਧ ਲਗਾਤਾਰ ਜਾਰੀ ਹੈ | ਸਨਿਚਰਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਰੋਹਤਕ ਆਏ | ਮਨੋਹਰ ਲਾਲ ਖੱਟਰ ਦਾ ਵਿਰੋਧ ਕਰਨ ਲਈ ਕਿਸਾਨ ਬਾਬਾ ਮਸਤਨਾਥ ਯੂਨੀਵਰਸਿਟੀ 'ਚ ਬਣਾਏ ਗਏ ਹੈਲੀਪੈਡ ਕੋਲ ਪਹੁੰਚ ਗਏ | ਪੁਲਿਸ ਨੇ ਉਨ੍ਹਾਂ ਨੂੰ ਰੋਕਿਆ, ਜਿਸ ਕਾਰਨ ਕਿਸਾਨਾਂ ਨਾਲ ਪੁਲਿਸ ਦੀ ਝੜਪ ਹੋ ਗਈ | ਇਸ ਝੜਪ ਵਿਚ ਕਈ ਪੁਲਿਸ ਮੁਲਾਜ਼ਮ ਅਤੇ ਕਿਸਾਨ ਵੀ ਜ਼ਖ਼ਮੀ ਹੋ ਗਏ | ਭੜਕੇ ਕਿਸਾਨਾਂ ਨੇ ਬੈਰੀਕੇਡ ਉਖਾੜ ਦਿਤੇ | ਇਸ ਵਿਰੋਧ ਸਦਕਾ ਮੁੱਖ ਮੰਤਰੀ ਬਾਬਾ ਮਸਤਨਾਥ ਹੈਲੀਪੈਡ ਦੀ ਬਜਾਏ ਦੂਜੀ ਥਾਂ ਹੈਲੀਕਾਪਟਰ ਤੋਂ ਰੋਹਤਕ ਪਹੁੰਚੇ | ਕਿਸਾਨ, ਮਨੋਹਰ ਲਾਲ ਖੱਟਰ ਦਾ ਖੇਤੀ ਕਾਨੂੰਨਾਂ ਕਾਰਨ ਵਿਰੋਧ ਕਰਨ ਲਈ ਪੁੱਜੇ ਸਨ |
ਦਰਅਸਲ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਭਾਜਪਾ ਸੰਸਦ ਮੈਂਬਰ ਅਰਵਿੰਦ ਸ਼ਰਮਾ ਦੇ ਪਿਤਾ ਦੀ ਸੋਗ ਸਭਾ 'ਚ ਸ਼ਾਮਲ ਕਰਨ ਰੋਹਤਕ ਆਏ ਸਨ | ਉਨ੍ਹਾਂ ਦਾ ਹੈਲੀਕਾਪਟਰ ਮਸਤਨਾਥ ਯੂਨੀਵਰਸਿਟੀ ਵਿਚ ਬਣਾਏ ਗਏ ਹੈਲੀਪੈਡ 'ਤੇ ਲੈਂਡ ਕਰਨਾ ਸੀ ਪਰ ਇਸ ਦੀ ਭਿਣਕ ਕਿਸਾਨਾਂ ਨੂੰ ਲੱਗ ਗਈ ਜਿਸ ਤੋਂ ਬਾਅਦ ਭਾਰੀ ਗਿਣਤੀ ਵਿਚ ਕਿਸਾਨ ਮੁੱਖ ਮੰਤਰੀ ਦਾ ਵਿਰੋਧ ਕਰਨ ਉੱਥੇ ਪਹੁੰਚ ਗਏ | ਕਿਸਾਨ ਮਸਤਨਾਥ ਯੂਨੀਵਰਸਿਟੀ 'ਚ ਬਣਾਏ ਗਏ ਹੈਲੀਪੈਡ ਵੱਲ ਵਧ ਰਹੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ | ਅੰਦੋਲਨਕਾਰੀ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ ਹੋ ਗਏ ਅਤੇ ਤਣਾਅ ਦੀ ਸਥਿਤੀ ਬਣ ਗਈ | ਪੁਲਿਸ ਅਤੇ ਕਿਸਾਨਾਂ ਵਿਚਾਲੇ ਹਿੰਸਕ ਝੜਪ ਹੋ ਗਈ | ਇਸ ਝੜਪ ਵਿਚ ਕਈ ਕਿਸਾਨਾਂ ਨਾਲ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ | ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਸਥਿਤੀ ਨੂੰ ਸੰਭਾਲਿਆ | (ਏਜੰਸੀ)