ਭਗਵਾਨ ਸ਼੍ਰੀ ਰਾਮ ਦਾ ਮੰਦਰ ਅਯੁੱਧਿਆ 'ਚ ਬਣ ਰਿਹਾ ਹੈ ਪਰ ਦੁੱਖ ਬੰਗਾਲ 'ਚ ਦੀਦੀ ਨੂੰ ਹੈ: CM ਯੋਗੀ

ਏਜੰਸੀ

ਖ਼ਬਰਾਂ, ਪੰਜਾਬ

TMC ਗੁੰਡਿਆਂ ਖ਼ਿਲਾਫ਼ ਅਜਿਹੀ ਕਾਰਵਾਈ ਹੋਵੇਗੀ ਕਿ ਉਨ੍ਹਾਂ ਦੀਆਂ ਪੀੜ੍ਹੀਆ ਵੀ ਯਾਦ ਰੱਖਣਗੀਆਂ: CM ਯੋਗੀ

Yogi Adityanath

ਉੱਤਰ ਪੱਦੇਸ਼ - ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਪੱਛਮੀ ਬੰਗਾਲ ਵਿੱਚ ਆਪਣੀ ਪੂਰੀ ਲਗਾ ਦਿੱਤੀ ਹੈ ਅਤੇ ਮਮਤਾ ਬੈਨਰਜੀ ਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਸ਼ਨੀਵਾਰ ਤੋਂ ਬਾਅਦ ਅੱਜ ਐਤਵਾਰ ਨੂੰ ਵੀ ਉਹ ਬੰਗਾ੍ਲ ਵਿਚ ਮੌਜੂਦ ਰਹੇ ਅਤੇ ਅੱਜ ਵੀ ਉਹ ਚਾਰ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। 
ਉਹਨਾਂ ਨੇ ਹੁਗਲੀ ਦੇ ਖਾਨਕੂਲ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2 ਮਈ ਨੂੰ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਉਹ ਟੀਐਮਸੀ ਗੁੰਡਿਆਂ ਖ਼ਿਲਾਫ਼ ਅਜਿਹੀ ਕਾਰਵਾਈ ਕਰਨਗੇ ਕਿ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ  ਯਾਦ ਰੱਖਣਗੀਆਂ।

ਉਨ੍ਹਾਂ ਕਿਹਾ ਕਿ ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਦਾ ਇਕ ਵਿਸ਼ਾਲ ਮੰਦਰ ਬਣਾਇਆ ਜਾ ਰਿਹਾ ਹੈ, ਪਰ ਸਮੱਸਿਆ ਬੰਗਾਲ ਵਿਚ ਦੀਦੀ ਨੂੰ ਹੋ ਰਹੀ ਹੈ। ਯੋਗੀ ਆਦਿੱਤਿਆਨਾਥ ਦੀ ਪਹਿਲੀ ਜਨਤਕ ਮੀਟਿੰਗ ਹੁਗਲੀ ਜ਼ਿਲ੍ਹੇ ਦੇ ਖਾਨਕੂਲ ਵਿਧਾਨ ਸਭਾ ਹਲਕੇ ਵਿਚ ਹੋਈ। ਉਨ੍ਹਾਂ ਕਿਹਾ ਕਿ ਬੰਗਾਲ ਦੀ ਧਰਤੀ ਆਤਮਕ ਹੈ। ਇਹ ਜ਼ਮੀਨ ਸੀਪੀਆਈ (ਐਮ) ਅਤੇ ਟੀਐਮਸੀ ਗੁੰਡਿਆਂ ਦਾ ਸ਼ਿਕਾਰ ਹੋ ਗਈ ਹੈ।

ਭਾਜਪਾ ਇਸ ਏਕਾਅਧਿਕਾਰ ਅਤੇ ਦਹਿਸ਼ਤ ਤੋਂ ਦਵਾਉਣ ਲਈ ਆਈ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਵੀ ਇੰਨੀ ਵੱਡੀ ਗਿਣਤੀ ਵਿਚ ਆਏ ਹਾਂ। ਟੀਐਮਸੀ ਗੁੰਡਿਆਂ ਨੇ ਜਨਤਾ ਨੂੰ ਪ੍ਰੇਸ਼ਾਨ ਕਰਦੇ ਹਨ। ਬੰਗਾਲ ਦੀ ਧਰਤੀ ਨੇ ਮਮਤਾ ਨੂੰ 10 ਸਾਲ ਮੁੱਖ ਮੰਤਰੀ ਬਣਾਇਆ, ਪਰ ਟੀਐਮਸੀ ਗੁੰਡੇ  ਬੰਗਾਲ ਦੇ ਅੰਦਰ ਭਾਜਪਾ ਵਰਕਰਾਂ ਦੀ ਹੱਤਿਆ ਕਰਦੇ ਹਨ। 

ਉਹ ਭਾਜਪਾ ਵਰਕਰ ਨੂੰ ਮਾਰ ਰਹੇ ਹਨ ਕਿਉਂਕਿ ਉਹ ਟੀਐਮਸੀ ਵਰਕਰਾਂ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ਦਾ ਲਗਾਤਾਰ ਵਿਰੋਧ ਕਰ ਰਹੇ ਸਨ ਅਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜੇ 2 ਮਈ ਨੂੰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਫਿਰ ਭਾਜਪਾ ਵਰਕਰਾਂ ਨੂੰ ਮਾਰਨ ਵਾਲੇ ਗੁੰਡਿਆਂ ਵਿਰੁੱਧ ਅਜਿਹੀ ਕਾਰਵਾਈ ਕੀਤੀ ਜਾਵੇਗੀ ਕਿ ਉਨ੍ਹਾਂ ਦੀਆਂ ਪੀੜ੍ਹੀਆਂ ਵੀ ਗੁੰਡਾਗਰਦੀ ਕਰਨਾ ਭੁੱਲ ਜਾਣਗੀਆਂ।

ਉਨ੍ਹਾਂ ਕਿਹਾ ਕਿ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦਾ ਇੱਕ ਵਿਸ਼ਾਲ ਮੰਦਰ ਉਸਾਰਿਆ ਜਾ ਰਿਹਾ ਹੈ, ਪਰ ਮਮਤਾ ਦੀਦੀ ਇਸ ਤੋਂ ਪ੍ਰੇਸ਼ਾਨ ਹੈ। ਮਮਤਾ ਦੀਦੀ ਨੂੰ ਦੁਖ ਹੈ ਕਿ ਭਗਵਾਨ ਰਾਮ ਦਾ ਮੰਦਰ ਅਯੁੱਧਿਆ ਵਿਚ ਕਿਉਂ ਬਣਾਇਆ ਜਾ ਰਿਹਾ ਹੈ?