Kapurthala ASI Death News: ਕਪੂਰਥਲਾ 'ਚ ASI ਦੀ ਸ਼ੱਕੀ ਹਾਲਾਤ 'ਚ ਮੌਤ, ਗੋਦਾਮ 'ਚੋਂ ਮਿਲੀ ਗੋਲੀ ਲੱਗੀ ਲਾਸ਼
Kapurthala ASI Death News: ਮੈਡੀਕਲ ਛੁੱਟੀ 'ਤੇ ਚੱਲ ਰਹੇ ਸਨ ਏਐਸਆਈ
ASI dies under suspicious circumstances in Kapurthala News
ASI dies under suspicious circumstances News: ਕਪੂਰਥਲਾ ਵਿਚ ਅੱਜ ਸਵੇਰੇ ਇਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਏਐਸਆਈ ਦੀ ਲਾਸ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਈਵੀਐਮ ਗੋਦਾਮ ਵਿੱਚੋਂ ਬਰਾਮਦ ਹੋਈ ਹੈ। ਪੁਲਿਸ ਲਾਈਨ 'ਚ ਤਾਇਨਾਤ ਏ.ਐਸ.ਆਈ ਨਰਿੰਦਰਜੀਤ ਸਿੰਘ ਨੂੰ ਸਵੇਰੇ ਕਰੀਬ ਸਾਢੇ 10 ਵਜੇ ਗੋਲੀ ਲੱਗੀ ਹਾਲਤ ਵਿਚ ਬਰਾਮਦ ਕੀਤਾ ਸੀ।
ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਨਰਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਮੈਡੀਕਲ ਛੁੱਟੀ 'ਤੇ ਸੀ।
ਐਸਪੀ ਡੀ ਸਰਜੀਤ ਰਾਏ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਗਿਆ ਹੈ। ਨਰਿੰਦਰ ਸਿੰਘ ਦਾ ਬੇਟਾ ਤੇ ਬੇਟੀ ਕੈਨੇਡਾ ਰਹਿੰਦੇ ਹਨ।