Punjab News : ਮਹਿਲ ਸਿੰਘ ਬੱਬਰ ਦੇ ਅਖੰਡ ਪਾਠ ਸਾਹਿਬ ਦੇ ਭੋਗ ’ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਸਿਰੋਪਾਓ ਲੈਣ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਜਿਸ ਨੂੰ ਕੌਮ ਜਥੇਦਾਰ ਨਹੀਂ ਮੰਨਦੀ ਉਸ ਦੇ ਕੋਲੋਂ ਸਿਰਪਾਓ ਸਾਹਿਬ ਕਿਵੇਂ ਲੈ ਸਕਦੇ ਹਾਂ।

ਮਹਿਲ ਸਿੰਘ ਬੱਬਰ ਦੇ ਅਖੰਡ ਪਾਠ ਸਾਹਿਬ ਦੇ ਭੋਗ ’ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਸਿਰੋਪਾਓ ਲੈਣ ਤੋਂ ਕੀਤਾ ਇਨਕਾਰ

Punjab News in Punjabi : ਅਕਾਲ ਤਖ਼ਤ ਸਾਹਿਬ ਦੇ ਕੋਲ ਭਾਈ ਗੁਰਬਖਸ਼ ਸਿੰਘ ਗੁਰਦੁਆਰਾ ਸਾਹਿਬ ਵਿਖੇ ਪਾਕਿਸਤਾਨ ਵਿਖੇ ਸ਼ਹੀਦ ਹੋਏ ਭਾਈ ਮਹਿਲ ਸਿੰਘ ਬੱਬਰ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਸਨ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਉਚੇਚੇ ਤੌਰ ਤੇ ਹਾਜ਼ਰ ਸਨ ਜਦ ਉਹਨਾਂ ਨੇ ਸ਼ਹੀਦ ਦੇ ਪਰਿਵਾਰ ਨੂੰ ਸਿਰੋਪਾਓ ਸਾਹਿਬ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਜੂਦ ਸਰਬੱਤ ਖਾਲਸਾ ਦੇ ਮੁਖੀ ਭਾਈ ਜਰਨੈਲ ਸਿੰਘ ਸਖੀਰਾ ਵੱਲੋਂ ਜਥੇਦਾਰ ਕੁਲਦੀਪ ਸਿੰਘ ਕੋਲੋਂ ਸਿਰੋਪਾਓ ਸਾਹਿਬ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ।

ਅੱਜ ਰੋਜ਼ਾਨਾ ਸਪੋਕਸਮੈਨ ਦੇ ਵੱਲੋਂ ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ। ਗੱਲਬਾਤ ਦੇ ਦੌਰਾਨ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਜਿਸ ਨੂੰ ਕੌਮ ਜਥੇਦਾਰ ਨਹੀਂ ਮੰਨਦੀ ਉਸ ਦੇ ਕੋਲੋਂ ਸਿਰੋਪਾਓ ਸਾਹਿਬ ਕਿਵੇਂ ਲੈ ਸਕਦੇ ਹਾਂ। ਸਖੀਰਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਅਤੇ ਐਸਜੀਪੀਸੀ ’ਤੇ ਉਹੀ ਕੁਝ ਹੋ ਰਿਹਾ ਹੈ ਜੋ ਸੁਖਬੀਰ ਸਿੰਘ ਬਾਦਲ ਚਾਹੁੰਦਾ ਹੈ। 

ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਜਿਸ ਕਦਰ ਕੁਲਦੀਪ ਸਿੰਘ ਗੜਗੱਜ ਦੀ ਚੋਰੀ ਛੁਪੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਨਿਯੁਕਤੀ ਕੀਤੀ ਗਈ ਹੈ ਉਹ ਕੌਮ ਨੂੰ ਮਨਜ਼ੂਰ ਨਹੀਂ ਹੈ। ਉਹਨਾਂ ਕਿਹਾ ਕਿ ਐਸਜੀਪੀਸੀ ਅਤੇ ਬਾਦਲ ਪਰਿਵਾਰ ਦੇ ਵੱਲੋਂ ਹਮੇਸ਼ਾ ਹੀ ਜਥੇਦਾਰਾਂ ਨੂੰ ਬੜੇ ਮਾਣ ਸਤਿਕਾਰ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਗਾਇਆ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਜਲੀਲ ਕਰਕੇ ਕੱਢ ਦਿੱਤਾ ਜਾਂਦਾ ਹੈ। 

ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਜਦੋਂ ਸੰਤ ਜਰਨੈਲ ਸਿੰਘ ਜਿਉਂਦੇ ਸਨ ਤਾਂ ਉਦੋਂ ਬਾਦਲ ਉਹਨਾਂ ਦੇ ਖਿਲਾਫ ਜਾ ਜਾ ਕੇ ਇੰਦਰਾ ਗਾਂਧੀ ਨੂੰ ਸ਼ਿਕਾਇਤਾਂ ਕਰਿਆ ਕਰਦਾ ਸੀ ਪਰ ਜਦ ਅੱਜ ਉਹ ਸ਼ਹੀਦ ਹੋ ਗਏ ਹਨ ਤੇ ਉਹਨਾਂ ਨੂੰ ਆਪਣੇ ਮਤਲਬ ਲਈ ਐਸਜੀਪੀਸੀ ਕੌਮੀ ਸ਼ਹੀਦ ਦੱਸ ਰਹੀ ਹੈ।

ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸੌਦਾ ਸਾਧ ਨੂੰ ਜਿੱਥੇ ਮੁਆਫੀ ਦਿੱਤੀ ਉੱਥੇ ਨਾਲ ਹੀ ਨੌਜਵਾਨਾਂ ਦਾ ਕਤਲ ਕਰਨ ਵਾਲਿਆਂ ਨੂੰ ਤਰੱਕੀਆਂ ਵੀ ਦਿੱਤੀਆਂ । 

(For more news apart from  Mahal Singh Babbar refused to accept siropa from Giani Kuldeep Singh Gargajj Bhog of Akhand Path Sahib News in Punjabi, stay tuned to Rozana Spokesman)