ਪਟਿਆਲਾ 'ਚ ਤਿੰਨ ਸਾਲਾ ਮਾਸੂਮ ਨਾਲ ਮਕਾਨ ਮਾਲਕ ਨੇ ਕੀਤਾ ਬਲਾਤਕਾਰ
ਪਟਿਆਲਾ ਸ਼ਹਿਰ ਵਿਚ ਇਕ ਤਿੰਨ ਸਾਲਾ ਬੱਚੀ ਨਾਲ ਉਸਦੇ ਮਕਾਨ ਮਾਲਕ ਵਲੋਂ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਦਸਿਆ ਕਿ ਬੱਚੀ ਦੇ ਪੇਟ ਦਰਦ ਦੀ ਸ਼ਿਕਾਇਤ ਤੋਂ...
ਪਟਿਆਲਾ, 4 ਮਈ : ਪਟਿਆਲਾ ਸ਼ਹਿਰ ਵਿਚ ਇਕ ਤਿੰਨ ਸਾਲਾ ਬੱਚੀ ਨਾਲ ਉਸਦੇ ਮਕਾਨ ਮਾਲਕ ਵਲੋਂ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਦਸਿਆ ਕਿ ਬੱਚੀ ਦੇ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸਦੀ ਮਾਂ ਉਸਨੂੰ ਹਸਪਤਾਲ ਲੈ ਗਈ ਜਿਥੇ ਡਾਕਟਰਾਂ ਨੂੰ ਬੱਚੀ ਨਾਲ ਬਲਾਤਕਾਰ ਹੋਣ ਦੀ ਗੱਲ ਪਤਾ ਚਲੀ। ਮਹਿਲਾ ਨੇ ਪੁਲਿਸ ਨੂੰ ਦਿਤੇ ਬਿਅਾਨ ਵਿਚ ਕਿਹਾ ਕਿ ਜਦੋਂ ਮੈਂ ਘਰ ਵਾਪਸ ਆਈ ਤਾਂ ਮੇਰੀ ਬੇਟੀ ਨੇ ਮੈਨੂੰ ਪੇਟ ਵਿਚ ਦਰਦ ਦੀ ਸ਼ਿਕਾਇਤ ਕੀਤੀ ਤੇ ਉਸ ਦੀ ਹਾਲਤ ਵਿਗੜਦੀ ਜਾ ਰਹੀ ਸੀ।
ਜਦੋਂ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਸਾਨੂੰ ਉਸਦਾ ਕਾਰਨ ਪਤਾ ਲਗਿਆ। ਮੇਰੇ ਬੇਟੇ ਨੇ ਦਸਿਆ ਕਿ ਮਕਾਨ ਮਾਲਕ ਉਸਨੂੰ ਅਪਣੇ ਨਾਲ ਲੈ ਗਿਆ ਸੀ। ਬਖ਼ਸ਼ੀਵਾਲਾ ਪੁਲਿਸ ਥਾਣਾ ਇੰਚਾਰਜ਼ ਦਰਸ਼ਨ ਸਿੰਘ ਨੇ ਦਸਿਆ ਕਿ ਪੀੜਤ ਦੀ ਮਾਂ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਬੱਚੀ ਦਾ ਹਸਪਤਾਲ ਵਿਚ ਇਲਾਜ਼ ਚਲ ਰਿਹਾ ਹੈ। ਪੁਲਿਸ ਨੇ ਆਰੋਪੀ ਸੁਰਿੰਦਰ ਕੁਮਾਰ ਉਰਫ਼ ਫੌਜੀ (36) ਨੂੰ ਗ੍ਰਿਫ਼ਤਾਰ ਕਰ ਲਿਆ ਹੈ।