Lockdown : ਮਜ਼ਦੂਰਾਂ ਦੀ ਘਰ ਵਾਪਸੀ ਲਈ ਰਜਿਸਟ੍ਰੇਸ਼ਨ ਕਰਨ 'ਚ, ਪੰਜਾਬ ਬਣਿਆ ਮੋਹਰੀ ਸੂਬਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਵਿਚ ਲਗਾਏ ਲੌਕਡਾਊਨ ਦੇ ਕਾਰਨ ਵੱਡੀ ਗਿਣਤੀ ਵਿਚ ਕਿਰਤੀ ਮਜ਼ਦੂਰ ਵੱਖ-ਵੱਖ ਸੂਬਿਆਂ ਵਿਚ ਫਸ ਗਏ ਸਨ।

Lockdown

ਚੰਗੀਗੜ੍ਹ : ਦੇਸ਼ ਵਿਚ ਲਗਾਏ ਲੌਕਡਾਊਨ ਦੇ ਕਾਰਨ ਵੱਡੀ ਗਿਣਤੀ ਵਿਚ ਕਿਰਤੀ ਮਜ਼ਦੂਰ ਵੱਖ-ਵੱਖ ਸੂਬਿਆਂ ਵਿਚ ਫਸ ਗਏ ਸਨ। ਜਿਸ ਤੋਂ ਬਾਅਦ ਹੁਣ ਇਨ੍ਹਾਂ ਨੂੰ ਇਨ੍ਹਾਂ ਦੇ ਘਰ ਪਹੁੰਚਾਉਂਣ ਲਈ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਨੇ ਪ੍ਰੀਕ੍ਰਿਆਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਿਚ ਪੰਜਾਬ ਨੇ ਸੂਬੇ ਵਿਚ ਵਸਦੇ ਪ੍ਰਵਾਸੀ ਮਜ਼ਦੂਰਾਂ ਦੀ ਰਿਜ਼ਿਸਟ੍ਰੇਸ਼ਨ ਕਰਨ ਵਿਚ ਪਹਿਲ ਕਦਮੀ ਕੀਤੀ ਹੈ।

ਜਿਸ ਦੇ ਮਕਸਦ ਲਈ ਇਕ ਵਿਸ਼ੇਸ਼ ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਦਾ ਪ੍ਰਬੰਧ ਕਰਨ ਅਤੇ ਇਨ੍ਹਾਂ ਨੂੰ ਪਰਵਾਸੀ ਮਜ਼ਦੂਰਾਂ ਤੱਕ ਪਹੁੰਚਾਉਂਣ ਲਈ ਅਧਿਕਾਰੀਆਂ ਨੇ ਕਾਫੀ ਮਿਹਨਤ ਕੀਤੀ ਹੈ। ਜਿਸ ਦਾ ਨਤੀਜ਼ਾ ਇਹ ਨਿਕਲਿਆ ਕਿ 6.44 ਲੱਖ ਮਜ਼ਦੂਰਾਂ ਨੇ ਇਸ ਵਿਚ ਆਪਣਾ ਰਜ਼ਿਸਟ੍ਰੇਸ਼ਨ ਕਰਵਾਇਆ ਹੈ, ਜੋ ਆਪਣੇ ਸੂਬਿਆਂ ਨੂੰ ਪਰਤਣਾ ਚਹੁੰਦੇ ਹਨ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਸਥਾਰਤ ਅੰਕੜਿਆਂ ਨੂੰ ਨਿਯਮਤ ਤੌਰ 'ਤੇ ਸਬੰਧਤ ਰਾਜਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਸਬੰਧਤ ਰਾਜਾਂ ਤੋਂ ਜਲਦੀ ਹੀ ਭਾਰਤ ਸਰਕਾਰ ਵਲੋਂ ਨਿਰਧਾਰਤ ਸਿਹਤ ਪ੍ਰੋਟੋਕੋਲ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਪ੍ਰਵਾਸੀਆਂ ਦੀ ਸੁਰੱਖਿਅਤ ਵਾਪਸੀ ਸਬੰਧੀ ਪ੍ਰਬੰਧਾਂ ਨੂੰ ਅੰਤਮ ਰੂਪ ਦੇਣ ਦੀ ਉਮੀਦ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅੱਗੇ ਦੱਸਿਆ ਕਿ ਇਸ ਪੋਰਟਲ ਵਿਚ ਦਿੱਤਾ ਟੇਬਲ ਰਜਿਸਟਰ ਹੋਣ ਵਾਲੇ ਪ੍ਰਵਾਸੀਆਂ ਸਬੰਧੀ ਹਰ ਸੂਬੇ ਦੇ ਵੱਖੋ-ਵੱਖਰੇ ਵੇਰਵਿਆਂ ਨੂੰ ਸੰਖੇਪ ਰੂਪ ਵਿਚ ਦਰਸਾਉਂਦਾ ਹੈ।

ਇਸ ਵਿਚ ‘ਕਾਊਂਟ ਸਿਰਲੇਖ’ ਵਾਲਾ ਕਾਲਮ ਉਨ੍ਹਾਂ ਵਿਅਕਤੀਆਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਪੋਰਟਲ ਤੇ ਰਜਿਸਟਰ ਕੀਤਾ ਹੈ ਅਤੇ ‘ਮੈਂਬਰ ਸਿਰਲੇਖ’ ਵਾਲਾ ਕਾਲਮ  ਉਨ੍ਹਾਂ ਵਾਧੂ ਲੋਕਾਂ ਨੂੰ ਦਰਸਾਉਂਦਾ ਹੈ, ਜੋ ਇਸ ਪੋਰਟਲ ਵਿਚ ਰਜਿਸਟਰ ਹੋਏ ਵਿਅਕਤੀਆਂ ਦੇ ਨਾਲ ਹੋਣਗੇ। ਦੱਸ ਦੱਈਏ ਕਿ ਆਪਣੇ ਸੂਬਿਆਂ ਵਿਚ ਵਾਪਿਸ ਪਰਤ ਦੀ ਚਾਹਤ ਰੱਖਣ ਵਾਲੇ ਪ੍ਰਵਾਸੀ ਮਜ਼ਦੂਰ ਵੈਬ ਪੋਰਟਲ  www.covidhelp.punjab.gov.in 'ਤੇ ਜਾ ਕੇ ਆਨਲਾਈਨ' ਅਪਲਾਈ ਕਰ ਸਕਦੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।