ਹਜ਼ੂਰ ਸਾਹਿਬ ਤੋਂ ਆਏ  ਡਰਾਈਵਰਾਂ 'ਚ ਤਿੰਨ ਦੀ ਰਿਪੋਰਟ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੱਚਖੰਡ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵੱਖ-ਵੱਖ ਬਸਾਂ ਰਾਹੀਂ ਪੰਜਾਬ ਲਿਆਉਣ ਵਾਲੇ 20 ਡਰਾਈਵਰ

File Photo

ਗੁਰਦਾਸਪੁਰ, 3 ਮਈ (ਅਨਮੋਲ) : ਸੱਚਖੰਡ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵੱਖ-ਵੱਖ ਬਸਾਂ ਰਾਹੀਂ ਪੰਜਾਬ ਲਿਆਉਣ ਵਾਲੇ 20 ਡਰਾਈਵਰ , ਜਿਨ੍ਹਾਂ ਨੂੰ ਸਿਹਤ ਵਿਭਾਗ ਤੇ ਪ੍ਰਸ਼ਾਸਨ ਵਲੋਂ ਡੇਰਾ ਬਾਬਾ ਨਾਨਕ ਬੱਸ ਅੱਡੇ 'ਚ ਇਕਾਂਤਵਾਸ ਕੀਤਾ ਹੋਇਆ ਹੈ, ਉਨ੍ਹਾਂ ਵਿਚੋਂ ਤਿੰਨ ਡਰਾਈਵਰਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਐਸ.ਐਮ.ਓ. ਡੇਰਾ ਬਾਬਾ ਨਾਨਕ ਡਾਕਟਰ ਹਰਪਾਲ ਸਿੰਘ ਨੇ ਦਸਿਆ ਕਿ ਬਾਕੀ ਡਰਾਈਵਰਾਂ ਦੀ ਰਿਪੋਰਟ ਵੀ ਇਕ ਦੋ ਦਿਨ ਤਕ ਆ ਜਾਵੇਗੀ।