ਕੋਰੋਨਾ ਕਹਿਰ : ਇਕ ਦਿਨ 'ਚ 3417 ਮਰੀਜ਼ਾਂ ਦੀ ਮੌਤ, 3.68 ਲੱਖ ਨਵੇਂ ਮਾਮਲੇ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਕਹਿਰ : ਇਕ ਦਿਨ 'ਚ 3417 ਮਰੀਜ਼ਾਂ ਦੀ ਮੌਤ, 3.68 ਲੱਖ ਨਵੇਂ ਮਾਮਲੇ

image


ਨਵੀਂ ਦਿੱਲੀ, 3 ਮਈ : ਦੇਸ਼ ਵਿਚ ਸੋਮਵਾਰ ਨੂੰ  ਕੋਰੋਨਾ ਵਾਇਰਸ (ਕੋਵਿਡ-19) ਦੇ 3,68,147 ਨਵੇਂ ਮਾਮਲੇ ਆਏ ਅਤੇ 3417 ਹੋਰ ਮਰੀਜ਼ਾਂ ਦੀ ਮੌਤ ਹੋ ਗਈ | ਕੇਂਦਰੀ ਸਿਹਤ ਮੰਤਰਾਲਾ ਦੇ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਕੁੱਲ ਗਿਣਤੀ 1,99,25,604 ਜਦਕਿ ਮਿ੍ਤਕਾਂ ਦੀ ਗਿਣਤੀ 2,18,959 ਹੋ ਗਈ ਹੈ | ਦੇਸ਼ ਵਿਚ 1 ਮਈ ਨੂੰ  ਵਾਇਰਸ ਦੇ ਰਿਕਾਰਡ 4,01,993 ਨਵੇਂ ਮਾਮਲੇ ਆਏ ਸਨ, ਉੱਥੇ ਹੀ 2 ਮਈ 3,92,488 ਮਾਮਲੇ ਸਾਹਮਣੇ ਆਏ | ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 34,13,642 ਹੋ ਗਈ ਹੈ, ਜੋ ਕਿ ਵਾਇਰਸ ਦੇ ਕੁੱਲ ਮਾਮਲਿਆਂ ਦਾ 17.13 ਫ਼ੀ ਸਦੀ ਹੈ |   ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ 'ਚ 16,29,3003 ਲੋਕ ਠੀਕ ਹੋ ਚੁੱਕੇ ਹਨ, ਜਦਕਿ ਮੌਤ ਦਰ 1.10 ਫ਼ੀ ਸਦੀ ਹੈ | ਦੇਸ਼ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਪਿਛਲੇ ਸਾਲ 7 ਅਗੱਸਤ ਨੂੰ  20 ਲੱਖ ਨੂੰ  ਪਾਰ ਕਰ ਗਈ ਸੀ |                    (ਪੀਟੀਆਈ)