ਪੁਡੂਚੇਰੀ ’ਚ ਛੇ ਸੀਟਾਂ ਜਿੱਤ ਕੇ ਭਾਜਪਾ ਨੇ ‘ਰਾਜਗ’ ਨੂੰ ਦਿਵਾਈ ਜਿੱਤ

ਏਜੰਸੀ

ਖ਼ਬਰਾਂ, ਪੰਜਾਬ

ਪੁਡੂਚੇਰੀ ’ਚ ਛੇ ਸੀਟਾਂ ਜਿੱਤ ਕੇ ਭਾਜਪਾ ਨੇ ‘ਰਾਜਗ’ ਨੂੰ ਦਿਵਾਈ ਜਿੱਤ

image

ਪੁਡੂਚੇਰੀ, 3 ਮਈ : ਪੁਡੂਚੇਰੀ ਵਿਚ ਪਹਿਲੀ ਵਾਰ ਭਾਜਪਾ ਸਰਕਾਰ ਦਾ ਹਿੱਸਾ ਬਣਨ ਜਾ ਰਹੀ ਹੈ। ਵਿਧਾਨਸਭਾ ਚੋਣਾਂ ਵਿਚ ਉਸ ਨੇ ਛੇ ਸੀਟਾਂ ਜਿੱਤ ਕੇ ਰਾਸ਼ਟਰੀ ਜਨਤੰਤਰਕ ਗੱਠਜੋੜ (ਰਾਜਗ) ਨੂੰ ਸੱਤਾ ਤਕ ਪਹੁੰਚਾਉਣ ਵਿਚ ਅਹਿਮ ਯੋਗਦਾਨ ਦਿਤਾ। 30 ਸੀਟਾਂ ਵਾਲੇ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸਾਬਕਾ ਮੁੱਖ ਮੰਤਰੀ ਐਨ ਰੰਗਾਸਾਮੀ ਦੀ ਅਗਵਾਈ ਵਾਲੇ ਆਲ ਇੰਡੀਆ ਐਨ ਆਰ ਕਾਂਗਰਸ 10 ਸੀਟਾਂ ਜਿੱਤੀ ਅਤੇ ਭਾਜਪਾ ਦੀਆਂ ਛੇ ਸੀਟਾਂ ਨਾਲ ਰਾਜਗ ਨੇ ਬਹੁਮਤ ਲਈ ਜ਼ਰੂਰੀ 16 ਦਾ ਅੰਕੜਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਪੁਡੂਚੇਰੀ ਦੀ ਵਿਧਾਨਸਭਾ ਵਿਚ ਭਾਜਪਾ 1990 ਵਿਚ ਪਹੁੰਚੀ ਸੀ। 
  ਭਾਜਪਾ ਦੇ ਜਿਨ੍ਹਾਂ ਪ੍ਰਮੁਖ ਆਗੂਆਂ ਨੇ ਜਿੱਤ ਦਰਜ ਕੀਤੀ ਉਨ੍ਹਾਂ ਵਿਚ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਏ. ਨਮਾਸਿਵਾਸਯਮ ਵੀ ਸ਼ਾਮਲ ਹਨ।  ਚੋਣਾਂ ਤੋਂ ਕੁੱਝ ਮਹੀਨ ਪਹਿਲਾਂ ਉਨ੍ਹਾਂ ਨੇ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਦੀ ਮੌਜੂਦਗੀ ਵਿਚ ਭਗਵਾ ਦਲ ਦਾ ਪੱਲਾ ਫੜਿਆ ਸੀ। ਕਾਂਗਰਸ ਨੇ ਇਥੇ 14 ਸੀਟਾਂ ’ਤੇ ਅਪਣੇ ਉਮੀਦਵਾਰ ਉਤਾਰੇ ਸਨ ਪਰ ਉਨ੍ਹਾਂ ਵਿਚੋਂ ਦੋ ਹੀ ਜਿੱਤ ਦਾ ਸਵਾਦ ਲੈ ਸਕੇ। ਕਾਂਗਰਸ ਦੇ ਸਹਿਯੋਗੀ ਦ੍ਰਵਿੜ ਮੁਨੇਤਰ ਕਸ਼ਗਮ ਨੂੰ ਛੇ ਸੀਟਾਂ ’ਤੇ ਜਿੱਤ ਮਿਲੀ। ਛੇ ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਦਰਜ ਕੀਤੀ। ਪ੍ਰਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਛੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। (ਪੀਟੀਆਈ)