ਜਲਾਲਾਬਾਦ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਵਾਈ ਫਾਈਰ ਕਰਨ ਵਾਲੇ 2 ਵਿਅਕਤੀ ਪਿਸਤੌਲ ਸਣੇ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਆਦਿ ਹਨ ਦੋਸ਼ੀ

ARREST

ਜਲਾਲਾਬਾਦ(ਅਰਵਿੰਦਰ ਤਨੇਜਾ)- ਜਲਾਲਾਬਾਦ ਦੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਹਵਾਈ ਫਾਇਰ ਕਰਨ ਵਾਲੇ 2 ਵਿਅਕਤੀਆਂ ਨੂੰ ਪੁਲਿਸ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਦੇਸੀ ਪਿਸਟਲ ਤੇ 1 ਜਿੰਦਾ ਕਾਰਤੂਸ ਤੇ ਖੋਲ੍ਹ ਸਣੇ ਗ੍ਰਿਫਤਾਰ ਕੀਤਾ।

ਇਸ ਦੀ ਜਾਣਕਾਰੀ ਥਾਣਾ ਸਦਰ ਜਲਾਲਾਬਾਦ ਦੇ ਏ.ਐੱਸ.ਆਈ ਬਲਕਾਰ ਸਿੰਘ ਨੇ ਦਿੱਤੀ ਹੈ।  ਉਨ੍ਹਾਂ ਨੇ ਦੱਸਿਆ ਕਿ  ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਪਰਮਜੀਤ ਸਿੰਘ ਊਰਫ ਪੰਮਾ ਪੁੱਤਰ ਹਰਭਜਨ ਸਿੰਘ ਵਾਸੀਆਨ ਫੱਤੂ ਵਾਲਾ ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਆਦਿ ਹਨ ਅਤੇ ਜਿਨ੍ਹਾਂ ਦੇ ਕੋਲ 1 ਨਾਜਾਇਜ਼ ਪਿਸਟਲ ਵੀ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਨੇ 30 ਅਪ੍ਰੈਲ ਦੀ ਰਾਤ ਨੂੰ ਸ਼ੋਰ ਸ਼ਰਾਬਾ ਕਰਦੇ ਹੋਏ ਨਾਜਾਇਜ਼ ਪਿਸਟਲ ਨਾਲ ਫਾਇਰ ਵੀ ਕੀਤੇ ਹਨ ਅਤੇ ਮੋਟਰਸਾਈਕਲ ਅਪਾਚੀ ਰੰਗ ਚਿੱਟਾ ’ਤੇ ਸਵਾਰ ਹੋ ਕੇ ਸ਼ਹਿਰ ਨੂੰ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਮੁਖ਼ਬਰ ਦੀ ਠੋਸ ਇਤਲਾਹ ਹੋਣ ਤੇ ਪੁਲਿਸ ਦੇ ਵੱਲੋਂ ਨਾਕਾਬੰਦੀ ਕਰ ਕੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੇ ਪਾਸੋ 1 ਦੇਸੀ ਨਾਜਾਇਜ਼ ਪਿਸਟਲ 7.65 ਸਮੇਤ 01 ਜਿੰਦਾ ਕਾਰਤੂਸ ਖੋਲ੍ਹ ਸਮੇਤ ਕਾਬੂ ਕਰ ਕੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।