ਭੁਪਿੰਦਰ ਹਨੀ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ ਹੋਈ ਖਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭੁਪਿੰਦਰ ਸਿੰਘ ਹਨੀ ਦੀ ਨਿਆਂਇਕ ਹਿਰਾਸਤ ਅੱਜ ਖਤਮ ਹੋ ਗਈ ਹੈ। ਪੁਲਿਸ ਵੱਲੋਂ ਅੱਜ ਉਸ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ।

Bhupinder Honey

 

ਜਲੰਧਰ: ਰੇਤ ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਗ੍ਰਿਫ਼ਤਾਰ ਭੁਪਿੰਦਰ ਸਿੰਘ ਹਨੀ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਅਦਾਲਤ ਨੇ ਭੁਪਿੰਦਰ ਹਨੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕੁਦਰਤ ਦੀਪ ਸਿੰਘ ਦੀ ਅਰਜ਼ੀ ਵੀ ਰੱਦ ਹੋਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਨਿਆਂਇਕ ਹਿਰਾਸਤ ਅੱਜ ਖਤਮ ਹੋ ਗਈ ਹੈ। ਪੁਲਿਸ ਵੱਲੋਂ ਅੱਜ ਉਸ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ।

Bhupinder Honey

ਜ਼ਮਾਨਤ ਪਟੀਸ਼ਨ 'ਤੇ ਪਿਛਲੀ ਸੁਣਵਾਈ 2 ਮਈ ਨੂੰ ਹੋਈ ਸੀ ਪਰ ਕੋਈ ਫੈਸਲਾ ਨਹੀਂ ਹੋਇਆ ਸੀ। ਹਨੀ ਦੀ ਜ਼ਮਾਨਤ ਪਟੀਸ਼ਨ ਉਸ ਦੇ ਵਕੀਲਾਂ ਨੇ 20 ਅਪ੍ਰੈਲ ਨੂੰ ਦਾਇਰ ਕੀਤੀ ਸੀ। ਇਸ 'ਤੇ ਅਦਾਲਤ ਨੇ ਸੁਣਵਾਈ ਲਈ 27 ਅਪ੍ਰੈਲ ਦੀ ਤਰੀਕ ਤੈਅ ਕੀਤੀ ਸੀ।

Bhupinder Honey

27 ਅਪ੍ਰੈਲ ਨੂੰ ਬਚਾਅ ਪੱਖ ਅਤੇ ਈਡੀ ਦੇ ਵਕੀਲ ਦੀ ਅਦਾਲਤ 'ਚ ਜ਼ਮਾਨਤ ਸਬੰਧੀ ਬਹਿਸ ਵੀ ਪੂਰੀ ਹੋ ਚੁੱਕੀ ਸੀ ਪਰ ਅਦਾਲਤ ਨੇ ਕੋਈ ਫੈਸਲਾ ਦੇਣ ਦੀ ਬਜਾਏ ਸੁਣਵਾਈ ਲਈ 30 ਅਪ੍ਰੈਲ ਦੀ ਤਰੀਕ ਪਾ ਦਿੱਤੀ| 30 ਅਪ੍ਰੈਲ ਨੂੰ ਵੀ ਦੋਵੇਂ ਵਕੀਲ ਅਦਾਲਤ 'ਚ ਪੇਸ਼ ਹੋਏ, ਫਿਰ ਵੀ ਕੋਈ ਫੈਸਲਾ ਨਹੀਂ ਆਇਆ ਅਤੇ 2 ਮਈ ਦੀ ਤਰੀਕ ਪਾਈ ਗਈ ਪਰ ਪਿਛਲੀ ਤਰੀਕ 'ਤੇ ਅਦਾਲਤ ਨੇ ਬਿਨਾਂ ਕੋਈ ਸੁਣਵਾਈ ਕੀਤੇ 4 ਮਈ ਦੀ ਤਰੀਕ ਦੇ ਦਿੱਤੀ ਸੀ।