ਬਜ਼ੁਰਗ ਸੱਸ ਨੂੰ ਕੁੱਟਣ ਵਾਲੀ ਨੂੰਹ ਖ਼ਿਲਾਫ ਮਨੀਸ਼ਾ ਗੁਲਾਟੀ ਦਾ ਐਕਸ਼ਨ, ਕਾਰਵਾਈ ਕਰਨ ਦੇ ਦਿੱਤੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਨੂੰਹ ਵਲੋਂ ਸੱਸ ਦੀ ਕੁੱਟਮਾਰ ਕਰਨ ਦੀ ਵੀਡੀਓ ਹੋਈ ਸੀ ਵਾਇਰਲ

Manisha Gulati

 

 ਮੁਹਾਲੀ : ਬੀਤੇ ਦਿਨੀਂ ਇੱਕ ਨੂੰਹ ਵਲੋਂ ਆਪਣੀ ਬਜ਼ੁਰਗ ਸੱਸ ਨੂੰ ਗਾਲ੍ਹਾਂ ਕੱਢਦਿਆਂ ਤੇ ਕੁੱਟਮਾਰ ਕਰਦਿਆਂ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ਮਗਰੋਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਸਖ਼ਤ ਨੋਟਿਸ ਲਿਆ ਹੈ। ਪੰਜਾਬ ਮਹਿਲਾ ਕਮਿਸ਼ਨ ਵੱਲੋਂ ਇਸ ਵੀਡੀਓ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਤੁਰੰਤ ਪੜਤਾਲ ਕਰਨ ਦੇ ਹੁਕਮ ਦਿੱਤੇ ਹਨ।

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਫੇਸਬੁੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇੱਕ ਖ਼ਬਰ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ 'ਚ ਨੂੰਹ ਆਪਣੀ ਬਜ਼ੁਰਗ ਅਤੇ ਲਾਚਾਰ ਸੱਸ ਤੇ ਅੰਨ੍ਹੇਵਾਹ ਤਸ਼ੱਦਦ ਕਰਦੀ ਦਿਖਾਈ ਦੇ ਰਹੀ ਹੈ। ਕਮਿਸ਼ਨ ਨੇ ਇਸ ਵੀਡੀਓ 'ਤੇ ਸੋ-ਮੋਟੋ ਲੈਂਦੇ ਹੋਏ ਹੁਕਮ ਦਿੱਤੇ ਹਨ ਕਿ ਇਸ ਕੇਸ 'ਚ ਤੁਰੰਤ ਕਿਸੇ ਸੀਨੀਅਰ ਅਧਿਕਾਰੀ ਤੋਂ ਪੜਤਾਲ ਕਰਵਾਈ ਜਾਵੇ ਅਤੇ ਕੀਤੀ ਗਈ ਕਾਰਵਾਈ ਸਬੰਧੀ ਕਮਿਸ਼ਨ ਨੂੰ ਮਿਤੀ 6.05.2022 ਤੱਕ ਸਟੇਟਸ ਰਿਪੋਰਟ ਭੇਜੀ ਜਾਵੇ।

ਇਹ ਵੀਡੀਓ ਤਰਨਤਾਰਨ ਦੇ ਪਿੰਡ ਸੂਰਵਿੰਡ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਦਿਖਾਈ ਦੇ ਰਹੀ ਇਕ ਨੂੰਹ ਆਪਣੀ ਬਜ਼ੁਰਗ ਸੱਸ ਪ੍ਰੀਤਮ ਕੌਰ ਨੂੰ ਗੰਦੀਆਂ ਗਾਲ੍ਹਾਂ ਕੱਢ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਹ ਉਹ ਕੰਨਾਂ ਤੋਂ ਸੁਣਨ ਤੋਂ ਵੀ ਅਸਮਰੱਥ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਉਸ ਦੀ ਨੂੰਹ ਉਸ ਨਾਲ ਮਾਰ-ਕੁੱਟ ਵੀ ਕਰ ਰਹੀ ਹੈ। ਇਸ ਦੌਰਾਨ ਬਜ਼ੁਰਗ ਔਰਤ ਕੁਰਸੀ ਤੋਂ ਵੀ ਡਿੱਗ ਜਾਂਦੀ ਹੈ।