ਯੂਕ੍ਰੇਨ ਯੁੱਧ ਦੌਰਾਨ ਚੀਨ ਨੂੰ ਰੂਸੀ ਗੈਸ ਦੀ ਸਪਲਾਈ ’ਚ ਹੋਇਆ 60 ਫ਼ੀ ਸਦੀ ਵਾਧਾ

ਏਜੰਸੀ

ਖ਼ਬਰਾਂ, ਪੰਜਾਬ

ਯੂਕ੍ਰੇਨ ਯੁੱਧ ਦੌਰਾਨ ਚੀਨ ਨੂੰ ਰੂਸੀ ਗੈਸ ਦੀ ਸਪਲਾਈ ’ਚ ਹੋਇਆ 60 ਫ਼ੀ ਸਦੀ ਵਾਧਾ

image

ਬੀਜਿੰਗ, 4 ਮਈ : ਰੂਸ-ਯੂਕ੍ਰੇਨ ਵਿਚ ਜਾਰੀ ਜੰਗ ਵਿਚਕਾਰ ਚੀਨ ਨੂੰ ਰੂਸੀ ਗੈਸ ਦੀ ਸਪਲਾਈ ਪਿਛਲੇ ਸਾਲ ਦੀ ਮਿਆਦ ਦੀ ਤੁਲਨਾ ਵਿਚ 2022 ਦੇ ਪਹਿਲੇ ਚਾਰ ਮਹੀਨਿਆਂ ਵਿਚ 60 ਫ਼ੀ ਸਦੀ ਤੱਕ ਦਾ ਵਾਧਾ ਹੋਇਆ ਹੈ। ਰੂਸੀ ਊਰਜਾ ਖੇਤਰ ਦੀ ਕੰਪਨੀ ਗਜਪ੍ਰੋਮ ਨੇ ਐਤਵਾਰ ਨੂੰ ਨਿਰਯਾਤ ਵਿਚ ਭਾਰੀ ਵਾਧੇ ਦਾ ਐਲਾਨ ਕੀਤਾ। ਇਥੋਂ ਤਕ ਕਿ ਯੂਰਪ ਨੂੰ ਊਰਜਾ ਨਿਰਯਾਤ ਨੂੰ ਲੈ ਕੇ ਲਗਾਤਾਰ ਦੁਸ਼ਮਣੀ ਅਤੇ ਪੱਛਮ ਦੁਆਰਾ ਰੂਸ ’ਤੇ ਸਖ਼ਤ ਪਾਬੰਦੀਆਂ ਕਾਰਨ ਅਨਿਸ਼ਚਿਤ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੰਪਨੀ ਨੇ ਕਿਹਾ ਕਿ ਗੈਜ਼ਪ੍ਰੋਮ ਅਤੇ ਚਾਈਨਾ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ (ਸੀ.ਐਨ.ਪੀ.ਸੀ.) ਵਿਚਕਾਰ ਸਮਝੌਤੇ ਦੇ ਹਿੱਸੇ ਵਜੋਂ ਪਾਵਰ ਆਫ਼ ਸਾਇਬੇਰੀਆ ਪਾਈਪਲਾਈਨ ਰਾਹੀਂ ਡਿਲੀਵਰੀ ਕੀਤੀ ਗਈ ਹੈ। 
ਜ਼ਿਕਰਯੋਗ ਹੈ ਕਿ ਬੀਜਿੰਗ ਨੇ ਯੂਕ੍ਰੇਨ ’ਤੇ ਰੂਸੀ ਹਮਲੇ ਦੀ ਸਪੱਸ਼ਟ ਨਿੰਦਾ ਕਰਨ ਦੀ ਬਜਾਏ ਕੂਟਨੀਤਕ ਹੱਲ ਦੀ ਅਪੀਲ ਕੀਤੀ ਹੈ। ਰਿਪੋਰਟ ਅਨੁਸਾਰ ਰੂਸ ਅਤੇ ਪੱਛਮ ਦਰਮਿਆਨ ਊਰਜਾ ਰੁਕਾਵਟ ਨੇ ਸਾਬਕਾ ਸੋਵੀਅਤ ਯੂਨੀਅਨ ਤੋਂ ਬਾਹਰਲੇ ਦੇਸ਼ਾਂ ਨੂੰ ਸਾਲ ਦੀ ਸ਼ੁਰੂਆਤ ਤੋਂ ਗੈਸ ਨਿਰਯਾਤ ਵਿਚ 26.9 ਫ਼ੀ ਸਦੀ ਦੀ ਗਿਰਾਵਟ ਦਾ ਕਾਰਨ ਬਣਾਇਆ ਹੈ। ਪਿਛਲੇ ਚਾਰ ਮਹੀਨਿਆਂ ਵਿਚ ਕੁੱਲ 50.1 ਬਿਲੀਅਨ ਕਿਊਬਿਕ ਮੀਟਰ ਗੈਸ ਵੰਡੀ ਗਈ ਹੈ। ਇਸ ਤੋਂ ਇਲਾਵਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 31 ਮਾਰਚ ਤੋਂ ਗੈਸ ਦੇ ਬਦਲੇ ਰੂਬਲ ਵਿਚ ਭੁਗਤਾਨ ਕਰਨ ਲਈ ਗ਼ੈਰ-ਦੋਸਤਾਨਾ ਦੇਸ਼ਾਂ ਤੋਂ ਪੈਸੇ ਦੇਣ ਦਾ ਆਦੇਸ਼ ਦਿਤਾ ਹੈ। ਯੂਰਪੀਅਨ ਯੂਨੀਅਨ (ਈਯੂ) ਵੀ ਇਨ੍ਹਾਂ ਗ਼ੈਰ-ਦੋਸਤਾਨਾ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੈ। (ਏਜੰਸੀ)