Bathinda Murder News: ਇਕਤਰਫ਼ਾ ਪਿਆਰ ’ਚ ਨੌਜਵਾਨ ਨੇ ਕੁੜੀ ਨੂੰ ਮਾਰੀ ਗੋਲੀ, ਖ਼ੁਦ ਨੂੰ ਵੀ ਗੋਲੀ ਮਾਰ ਕੇ ਦਿਤੀ ਜਾਨ
Bathinda Murder News:ਐਸ.ਪੀ. ਸਿਟੀ ਨਰਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਦੋਵੇਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਨਾਗਰਿਕ ਹਸਪਤਾਲ ਭੇਜ ਦਿਤਾ
Bathinda Murder today News in punjabi : ਬਠਿੰਡਾ ਸ਼ਹਿਰ ਦੇ ਪਰਸਰਾਮ ਨਗਰ ’ਚ ਸਨਿਚਰਵਾਰ ਸ਼ਾਮ ਰਾਜਸਥਾਨ ਦੇ ਗੰਗਾਨਗਰ ਤੋਂ ਆਏ ਇਕ ਨੌਜਵਾਨ ਨੇ ਇਕਤਰਫ਼ਾ ਪਿਆਰ ਦੇ ਚਲਦੇ ਇਕ ਨਾਬਾਲਗ਼ ਕੁੜੀ ਨੂੰ ਉਸ ਦੇ ਘਰ ਵਿਚ ਗੋਲੀ ਮਾਰ ਦਿਤੀ ਅਤੇ ਫਿਰ ਖ਼ੁਦ ਨੂੰ ਵੀ ਗੋਲੀ ਮਾਰ ਕੇ ਅਪਣੀ ਜਾਨ ਦੇ ਦਿਤੀ।
ਐਸ.ਪੀ. ਸਿਟੀ ਨਰਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਦੋਵੇਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਨਾਗਰਿਕ ਹਸਪਤਾਲ ਭੇਜ ਦਿਤਾ। ਪੁਲਿਸ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਗੰਗਾਨਗਰ ਨਿਵਾਸੀ ਹਿਤੇਸ਼ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਨਾਬਾਲਗ਼ ਕੁੜੀ ਗੰਗਾਨਗਰ ਵਿਚ ਪੜ੍ਹਾਈ ਕਰਦੀ ਸੀ, ਜਿੱਥੇ ਉਸ ਦੀ ਦੋਸਤੀ ਹਿਤੇਸ਼ ਨਾਲ ਹੋਈ।
ਸਨਿਚਰਵਾਰ ਨੂੰ ਹਿਤੇਸ਼ ਕੁੜੀ ਦੇ ਘਰ ਆਇਆ ਅਤੇ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ। ਤਕਰਾਰ ਤੋਂ ਬਾਅਦ ਹਿਤੇਸ਼ ਨੇ ਪਿਸਤੌਲ ਨਾਲ ਪਹਿਲਾਂ ਕੁੜੀ ਦੇ ਮੱਥੇ ’ਚ ਗੋਲੀ ਮਾਰੀ ਅਤੇ ਫਿਰ ਖ਼ੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਵਲੋਂ ਜਾਂਚ ਜਾਰੀ ਹੈ।