ਜੇ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ Sukhbir Badal ਨੇ ਤਾਂ ਸਿਧਾਂਤ ਨੂੰ ਹੀ ਢਹਿ-ਢੇਰੀ ਕਰ ਦਿੱਤਾ: ਗਿਆਨੀ ਹਰਪ੍ਰੀਤ ਸਿੰਘ
"ਪੰਜਾਬ ਦੀਆਂ ਸਾਰੀਆਂ ਪਾਰਟੀਆਂ ਹੀ ਪਾਣੀ ਨੂੰ ਲੁਟਾਉਣ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ ਕਿਸੇ ਇਕ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।"
Giani Harpreet Singh: ਪੰਜਾਬ ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਇਕੱਠ ਕੀਤਾ ਜਾਂਦਾ ਹੈ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਨਿਸ਼ਾਨੇ ਸਾਧਦੇ ਹੋ ਏ ਕਿਹਾ ਹੈ ਕਿ ਅਕਾਲੀ ਦਲ ਬਣਾਉਣ ਲਈ ਕੁਰਬਾਨੀਆਂ ਦਿੱਤੀਆਂ ਪਰ ਹੁਣ ਬਾਦਲ ਪਰਿਵਾਰ ਇਸ ਨੂੰ ਨਿੱਜੀ ਪਾਰਟੀ ਬਣਾ ਕੇ ਰੱਖ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਮੇਧ ਸੈਣੀ ਵਰਗੇ ਵਿਅਕਤੀ ਨੂੰ ਡੀਜੀਪੀ ਲਗਾ ਕੇ ਬੱਚਿਆ ਦਾ ਘਾਣ ਕਰਵਾਇਆ।
ਅਕਾਲੀ ਦਲ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ 15 ਸਾਲ ਲਗਾ ਕੇ ਪਰਿਵਾਰ ਨੂੰ ਨੰਬਰ 1 ਬਣਾਇਆ ਹੈ ਹੁਣ ਤੁਸੀ ਪੰਜਾਬ ਨੂੰ ਨੰਬਰ ਵਨ ਬਣਾਉਣ ਦੀ ਗੱਲ ਕਰਦੇ ਪਏ ਹੋ। ਉਨ੍ਹਾਂ ਨੇ ਕਿਹਾ ਹੈ ਕਿ ਭਗੌੜੇ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਕਹਿੰਦਾ ਤੁਸੀਂ ਬੀਜੇਪੀ ਨਾਲ ਮਿਲੇ ਹੋਏ ਹੋ, ਅਸੀਂ ਕਹਿੰਦੇ ਹਾਂ ਤੁਸੀਂ ਬੀਜੇਪੀ ਦੇ ਖਿਲਾਫ਼ ਬੋਲੋ ਅਸੀਂ ਤੁਹਾਡੇ ਨਾਲ 100 ਫੀਸਦ ਚੱਲਾਂਗੇ। ਅੰਦਰ ਖਾਤੇ ਸਮਝੌਤਾ ਕਰਨ ਲਈ ਅਕਾਲੀ ਦਲ ਬੀਜੇਪੀ ਦੀਆਂ ਮਿੰਨਤਾਂ ਕਰਦਾ ਪਿਆ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ ਇਸ ਲਈ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਹੋਣ ਦਿੰਦੇ। ਇਸ ਦਾ ਸਿੱਧਾ ਲਾਭ ਅਕਾਲੀ ਦਲ ਨੂੰ ਹੋ ਰਿਹਾ ਹੈ।
ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਿਹਾ ਹੈ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਹੀ ਪਾਣੀ ਨੂੰ ਲੁਟਾਉਣ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ ਕਿਸੇ ਇਕ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਡੈਮ ਸੈਫ਼ਟੀ ਐਕਟ ਪਾਸ ਹੋਇਆ ਉਦੋਂ ਪੰਜਾਬ ਦੇ ਸਾਂਸਦ ਕੀ ਕਰਦੇ ਸਨ, ਇਹ ਦੱਸਣ ਹੱਕ ਵਿੱਚ ਜਾਂ ਵਿਰੋਧ ਵਿੱਚ ਵੋਟ ਪਾਈ ਸੀ। ਇਹਨਾਂ ਸਾਰਿਆਂ ਨੇ ਰਲ ਕੇ ਲੋਕਾਂ ਨੂੰ ਮੂਰਖ ਬਣਾਇਆ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੇ ਕਾਂਗਰਸ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਹੈ ਸੁਖਬੀਰ ਬਾਦਲ ਨੇ ਤਾਂ ਸਿਧਾਂਤ ਹੀ ਢਹਿ ਢੇਰੀ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੰਥ ਨੂੰ ਇਕਜੁੱਟ ਹੋਣਾ ਪਵੇਗਾ।