ਸਰਕਾਰ 'ਤੇ ਦਬਾਅ ਬਣਾਉਣ ਲਈ ਕੀਤੀ ਹੜਤਾਲ ਬਣ ਰਹੀ ਹੈ ਕਿਸਾਨਾਂ ਦੀ ਆਪਸੀ ਲੜਾਈ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਛੋਟੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਜ਼ਬਰਦਸਤੀ ਮਹਿੰਗੀ ਪੈਂਦੀ ਜਾ ਰਹੀ ਹੈ।

farmers

ਕਿਸਾਨਾਂ ਵਲੋਂ ਕੀਤੀ ਗਈ ਹੜਤਾਲ ਦਾ ਅੱਜ ਚੌਥਾ ਦਿਨ ਹੈ। ਕਿਸਾਨਾਂ ਦੇ ਬੰਦ ਦਾ ਅਸਰ ਭਾਵੇਂ ਸ਼ਹਿਰਾਂ ਵਿਚ ਸਬਜ਼ੀਆਂ ਆਦਿ ਦੀ ਮਹਿੰਗਾਈ ਦੇ ਰੂਪ ਵਿਚ ਦਿਸਣਾ ਸ਼ੁਰੁ ਹੋ ਗਿਆ ਹੈ, ਪਰ ਬੰਦ ਦੌਰਾਨ ਕੁੱਝ ਅਜਿਹੇ ਪੱਖ ਵੀ ਸਾਹਮਣੇ ਆ ਰਹੇ ਹਨ ਜੋ ਇਕ ਤਰ੍ਹਾਂ ਨਾਲ ਕਿਸਾਨੀ ਅੰਦੋਨਲ ਨੂੰ ਕਮਜ਼ੋਰ ਕਰਨ ਵਾਲੇ ਹਨ। 
ਉਹ ਪੱਖ ਇਸ ਤਰ੍ਹਾਂ ਹਨ ਕਿ ਕਿਸਾਨ ਜਥੇਬੰਦੀਆਂ ਵਲੋਂ ਗਰੀਬ ਕਿਸਾਨਾਂ ਦੀਆਂ ਸਬਜ਼ੀਆਂ ਤੇ ਦੁੱਧ ਡੋਲਿਆ ਜਾ ਰਿਹਾ ਹੈ।

ਜਿਸ ਨਾਲ ਗਰੀਬ ਕਿਸਾਨਾਂ ਨੀ ਵੱਡੀ ਮਾਰ ਝੱਲਣੀ ਪੈ ਰਹੀ ਹੈ। ਕਈ ਛੋਟੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਜ਼ਬਰਦਸਤੀ ਮਹਿੰਗੀ ਪੈਂਦੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਵਲੋਂ ਜ਼ਬਰੀ ਦੁੱਧ ਅਤੇ ਸਬਜ਼ੀਆਂ ਖੋਹ ਕੇ ਸੜਕਾਂ 'ਤੇ ਖਿਲਾਰੀਆਂ ਜਾ ਰਹੀਆਂ ਹਨ। ਕਈ ਥਾਵਾਂ 'ਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਅਤੇ ਆਮ ਦੁਕਾਨਦਾਰਾਂ ਵਿਚ ਟਕਰਾਅ ਵੀ ਸਾਹਮਣੇ ਆ ਰਿਹਾ ਹੈ।

ਇਸੇ ਤਰ੍ਹਾਂ ਚਿੱਟੇ ਕੁੜਤੇ ਪਜਾਮੇ ਵਾਲਾ ਸਖ਼ਸ਼ ਭਾਰਤੀ ਕਿਸਾਨ ਯੂਨੀਅਨ ਖਰੜ ਦਾ ਬਲਾਕ ਪ੍ਰਧਾਨ ਹੈ ਉਹ ਅੱਜ ਖਰੜ ਦੀ ਸਬਜ਼ੀ ਮੰਡੀ ਵਿੱਚ ਗਰੀਬ ਦੁਕਾਨਦਾਰਾਂ ਦੀ ਸਬਜ਼ੀ ਸੜਕਾਂ ਤੇ ਖਿਲਾਰ ਰਿਹਾ ਹੈ। ਸਰਕਾਰ 'ਤੇ ਦਬਾਅ ਬਨਾਉਣ ਲਈ ਕੀਤੀ ਜਾ ਰਹੀ ਇਹ ਹੜਤਾਲ ਕਿਸਾਨਾਂ ਦੀ ਆਪਸੀ ਲੜਾਈ ਬਣਦੀ ਜਾ ਰਹੀ ਹੈ 

ਕਿਸਾਨਾਂ ਦੀਆਂ ਮੰਗਾਂ ਦਾ ਹਰ ਆਮ ਵਿਅਕਤੀ ਸਮਰਥਨ ਕਰਦਾ ਹੈ ਪਰ ਇਸ ਤਰ੍ਹਾਂ ਛੋਟੇ ਕਿਸਾਨਾਂ ਨੂੰ ਤੰਗ ਕਰਕੇ ਉਹਨਾਂ 'ਤੇ ਦਬਾਅ ਪਾ ਕੇ ਇਹ ਕਿਸਾਨ ਆਮ ਲੋਕਾਂ ਦਾ ਸਮਰਥਨ ਗੁਆ ਰਹੇ ਹਨ।