ਸਰਪੰਚ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਸਬਾ ਓਠੀਆ ਮੰਡੀ ਦੀ ਕਣਕ ਦੀ ਘੱਟ ਲਿਫ਼ਟਿੰਗ ਭੇਜਣ ਤੇ ਕੱੁਝ ਵਿਅਕਤੀਆਂ ਵਲੋਂ ਸਰਪੰਚ ਨੂੰ ਗੋਲੀ ਮਾਰ ਜ਼ਖ਼ਮੀ ਕਰਨ ਸਮਾਚਾਰ ਪ੍ਰਾਪਤ ਹੋਇਆ। 

File Photo

ਰਾਜਾਸਾਂਸੀ,ਚੋਗਾਵਾਂ,3 ਮਈ (ਜਗਤਾਰ  ਮਾਹਲਾ):  ਕਸਬਾ ਓਠੀਆ ਮੰਡੀ ਦੀ ਕਣਕ ਦੀ ਘੱਟ ਲਿਫ਼ਟਿੰਗ ਭੇਜਣ ਤੇ ਕੱੁਝ ਵਿਅਕਤੀਆਂ ਵਲੋਂ ਸਰਪੰਚ ਨੂੰ ਗੋਲੀ ਮਾਰ ਜ਼ਖ਼ਮੀ ਕਰਨ ਸਮਾਚਾਰ ਪ੍ਰਾਪਤ ਹੋਇਆ।  ਇਸ ਸਬੰਧੀ ਜ਼ਖਮੀ ਹਾਲਤ ਵਿਚ ਜਾਣਕਾਰੀ ਦਿੰਦਿਆਂ ਮੌਜੂਦਾ ਸਰਪੰਚ ਸਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਕੋਲ ਇਸ ਮੰਡੀ ਦਾ ਟੈਂਡਰ ਸੀ ਦਿਲਬਾਗ਼ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ,ਨਰਿੰਦਰ ਸਿੰਘ ਵਾਸੀ ਕੜਿਆਲ ਜੋ ਆੜ੍ਹਤ ਦਾ ਕੰਮ ਕਰਦੇ ਸੀ ਕਣਕ ਦੀ ਘੱਟ ਲਿਫ਼ਟਿੰਗ ਕਰ ਕੇ ਤੇ ਘਟੀਆ ਕੁਆਲਟੀ ਦੀ ਕਣਕ ਸਰਕਾਰੀ ਗੋਦਾਮਾਂ ਵਿਚ ਭੇਜ ਰਹੇ

ਜਿਸ ਦੀ ਸੂਚਨਾ ਮੈਂ ਜ਼ਿਲ੍ਹਾ ਖ਼ੁਰਾਕ ਅਫ਼ਸਰ ਅੰਮ੍ਰਿਤਸਰ ਨੂੰ ਦਿਤੀ ਤੇ ਉਨ੍ਹਾਂ ਦੀ ਹਾਜ਼ਰੀ ਜਦੋ ਚੈੱਕ ਕੀਤਾ ਤਾ ਕਣਕ ਭਰਤੀ 35 ਕਿਲੋ ਨਿਕਲੀ ਇਸੇ ਰੰਜਿਸ਼ ਨੂੰ ਲੈ ਕੇ ਇਨ੍ਹਾਂ ਸਾਰੇ ਵਿਆਕਤੀਆਂ ਵਲੋਂ ਮੇਰੇ ਉਪਰ 315 ਰਾਈਫ਼ਲ ਤੇ 2 ਪਿਸਟਲ ਨਾਲ  ਮੇਰੇ ਉਪਰ ਗੋਲੀਆ ਚਲਾਈਆਂ ਜੋ ਮੇਰੇ ਖੱਬੇ ਪੱਟ ਵਿਚ ਵੱਜੀ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਲੋਪੋਕੇ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਾਰਵਾਇਆ ਗਿਆ ਜਿੱਥੇ ਨੂੰ ਗੁਰੁ ਨਾਨਕ ਹਸਪਤਾਲ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ ਹੈ। ਇਸ ਸਬੰਧੀ ਦੂਜੀ ਧਿਰ ਨਾਲ ਸੰਪਰਕ ਕਰਨ ਤੇ ਸੰਪਰਕ ਨਹੀਂ ਹੋ ਸਕਿਆ। ਇਸ ਸਬੰਧੀ ਪੁਲਿਸ ਥਾਣਾ ਨਾਲ ਸੰਪਰਕ ਕਰਨ ਤੇ ਉਨ੍ਹਾ ਕਿਹਾ ਇਸ ਸਬੰਧੀ ਛਾਣਬੀਣ ਜਾਰੀ ਹੈ।