ਫ਼ਾਇਰਿੰਗ ਕਰਨ ਵਾਲਿਆਂ ਨੂੰ ਛੇਤੀ ਕਾਬੂ ਕਰਨ ਲਈ ਪ੍ਰਸ਼ਾਸਕ ਨੇ ਪੁਲਿਸ ਨੂੰ ਦਿਤੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਾਇਰਿੰਗ ਕਰਨ ਵਾਲਿਆਂ ਨੂੰ ਛੇਤੀ ਕਾਬੂ ਕਰਨ ਲਈ ਪ੍ਰਸ਼ਾਸਕ ਨੇ ਪੁਲਿਸ ਨੂੰ ਦਿਤੇ ਨਿਰਦੇਸ਼

ਫ਼ਾਇਰਿੰਗ ਕਰਨ ਵਾਲਿਆਂ ਨੂੰ ਛੇਤੀ ਕਾਬੂ ਕਰਨ ਲਈ ਪ੍ਰਸ਼ਾਸਕ ਨੇ ਪੁਲਿਸ ਨੂੰ ਦਿਤੇ ਨਿਰਦੇਸ਼

ਚੰਡੀਗੜ੍ਹ, 3 ਜੂਨ (ਤਰੁਣ ਭਜਨੀ): ਸ਼ਹਿਰ ਵਿਚ ਹਾਲ ਹੀ ਵਿਚ ਬਦਮਾਸ਼ਾਂ ਵਲੋਂ ਗੋਲੀਆਂ ਚਲਾਉਣ ਦੀਆਂ ਦੋ ਘਟਨਾਵਾਂ ਨੂੰ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਦੋਹਾਂ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ।

ਪ੍ਰਸ਼ਾਸਕ ਨਾਲ ਬੁਧਵਾਰ ਹੋਈ ਬੈਠਕ ਵਿਚ ਗ੍ਰਹਿ ਸਕੱਤਰ ਅਰੁਣ ਕੁਮਾਰ, ਸਲਾਹਕਾਰ ਮਨੋਜ ਪਰਿੰਦਾ, ਡੀਜੀਪੀ ਸੰਜੇ ਬੈਨੀਵਾਲ, ਐਸਐਸਪੀ ਨਿਲਾਂਬਰੀ ਵਿਜੇ ਜਗਦਲੇ, ਡੀ.ਆਈ.ਜੀ. ਟ੍ਰੈਫ਼ਿਕ ਸ਼ਸਾਂਕ ਅਨੰਦ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।

ਇਸ ਮੌਕੇ ਡੀਜੀਪੀ ਨੇ ਦੱਸਿਆ ਕਿ ਇਸ ਸਾਲ ਹੋਏ 9 ਹਤਿਆ ਦੇ ਮਾਮਲਿਆਂ ਵਿਚ 8 ਮਾਮਲਿਆਂ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸਤੋਂ ਇਲਾਵਾ ਜਨਵਰੀ ਤੋਂ ਲੈ ਕੇ ਮਈ ਤਕ ਸ਼ਹਿਰ ਵਿਚ ਅਪਰਾਧਕ ਵਾਰਦਾਤਾਂ ਵਿਚ ਕਮੀ ਦਰਜ ਕੀਤੀ ਗਈ ਹੈ। ਵਾਹਨ ਚੋਰੀ ਦੇ ਮਾਮਲੇ ਵੀ ਪਹਿਲਾਂ ਦੇ ਮੁਕਾਬਲੇ ਘਟੇ ਹਨ।

ਡੀਜੀਪੀ ਨੇ ਆਉੇਣ ਵਾਲੇ ਦਿਨਾਂ ਵਿਚ ਪੰਜਾਬ ਅਤੇ ਹਰਿਆਣਾ ਨਾਲ ਅਪਰਾਧ ਨੂੰ ਲੈਕੇ ਹੋਣ ਵਾਲੀ ਬੈਠਕ ਵਾਰੇ ਵੀ ਪ੍ਰਸ਼ਾਸਕ ਨੂੰ ਜਾਣੂ ਕਰਵਾਇਆ।
ਇਸ ਬੈਠਕ ਵਿਚ ਤਿੰਨੇ ਸੂਬਿਆਂ ਵਿਚ ਪੁਲਿਸ ਦੇ ਤਾਲਮੇਲ 'ਤੇ ਜ਼ੋਰ ਦਿਤਾ ਜਾਵੇਗਾ ਅਤੇ ਅਪਰਾਧੀਆਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।