ਡਾਕਟਰਾਂ ਨੂੰ ਕੋਰੋਨਾ ਅਤੇ ਭਾਜਪਾ ਸਰਕਾਰ ਦੀ ਬੇਰੁਖ਼ੀ ਤੋਂ ਸੁਰੱਖਿਆ ਦੀ ਜ਼ਰੂਰਤ : ਰਾਹੁਲ

ਏਜੰਸੀ

ਖ਼ਬਰਾਂ, ਪੰਜਾਬ

ਡਾਕਟਰਾਂ ਨੂੰ ਕੋਰੋਨਾ ਅਤੇ ਭਾਜਪਾ ਸਰਕਾਰ ਦੀ ਬੇਰੁਖ਼ੀ ਤੋਂ ਸੁਰੱਖਿਆ ਦੀ ਜ਼ਰੂਰਤ : ਰਾਹੁਲ

image

ਨਵੀਂ ਦਿੱਲੀ, 4 ਜੂਨ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਲਾ ਵਾਇਰਸ ਨਾਲ ਨਜਿੱਠਣ ਦੀ ਸਰਕਾਰ ਦੀ ਰਣਨੀਤੀ ਦੀ ਨਖੇਧੀ ਕਰਦੇ ਹੋਏ ਸ਼ੁਕਰਵਾਰ ਨੂੰ ਕਿਹਾ ਕਿ ਡਾਕਟਰਾਂ ਨੂੰ ਕੋਰੋਨਾ ਅਤੇ ਭਾਜਪਾ ਸਰਕਾਰ ਦੀ ਬੇਰੁਖ਼ੀ ੋਤੋਂ ਸੁਰੱਖਿਆ ਦੀ ਲੋੜ ਹੈ। ਉਨ੍ਹਾਂ ਟਵੀਟ ਕੀਤਾ,‘‘ਡਾਕਰਟਰਾਂ ਨੂੰ ਕੋਰੋਨਾ ਵਾਇਰਸ ਦੇ ਨਾਲ ਨਾਲ ਹੀ ੈਭਾਜਪਾ ਸਰਕਾਰ ਦੀ ਬੇਰੁਖ਼ੀ ਤੋਂ ਬਚਾਉਣ ਦੀ ਲੋੜ ਹੈ। ਬਚਾਉਣ ਵਾਲੇ (ਡਾਕਟਰ) ਨੂੰ ਬਚਾਉ।’’ ਉਧਰ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਆਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਮੋਹਨ ਰੈੱਡੀ ਵਲੋਂ ਸਾਰੇ ਸੂਬਿਆਂ ਨੂੰ ਟੀਕਿਆਂ ’ਤੇ ਇਕ ਸੁਰ ਵਿਚ ਗੱਲ ਕਰਨ ਦੀ ਅਪੀਲ ਕੀਤੇ ਜਾਣ ਸਬੰਧੀ ਉਨ੍ਹਾਂ ’ਤੇ ਨਿਸ਼ਾਨਾ ਵਿਨਿ੍ਹਆ। ਰਮੇਸ਼ ਨੇ ਟਵੀਟ ਕੀਤਾ,‘‘ਮੈਂ ਜਗਨ ਤੋਂ ਪੁਛਦਾ ਹਾਂ, ਟੀਕਿਆਂ ਦੇ ਮੁੱਦੇ ਨੂੰ ‘ਕੇਂਦਰ ਬਲਾਮ ਸੂਬਾ’’ ਕਿਸਨੇ ਬਣਾਇਆ? ਕਿਸਨੇ ਇਕ ਪਾਸੜ ਫ਼ੈਸਲਾ ਕੀਤਾ ਕਿ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਨਾਲ ਕੇਂਦਰ ਸਰਕਾਰ ਪਿੱਛੇ ਹਟ ਜਾਵੇਗੀ? ਇਹ ਨੀਲੀ ਅਮਲ ਵਿਚ ਲਿਆਉਣ ਨਾਲ ਪਹਿਲਾਂ ਸੂਬਿਆਂ ਨਾਲ ਸਲਾਹ ਕਿਉਂ ਨਹੀਂ ਕੀਤੀ ਗਈ? ਤੁਸੀ ਪ੍ਰਧਾਨ ਮੰਤਰੀ ਨੂੰ ਇਹ ਸਾਰੇ ਸਵਾਲ ਕਿਉਂ ਨਹੀਂ ਪੁਛਦੇ?
  ਅਸਲ ਵਿਚ ਰੈੱਡੀ ਨੇ ਕਿਹਾ ਸੀ ਕਿ ‘ਸੂਬਾ ਬਨਾਮ ਕੇਂਦਰ’ ਦੇ ਹਾਲਾਤ ਵਿਚ ਸਾਰੇ ਮੁੱਖ ਮੰਤਰੀਆਂ ਨੂੰ ਟੀਕਿਆਂ ਦੇ ਮੁੱਦੇ ’ਤੇ ਇਕ ਸੁਰ ਵਿਚ ਗੱਲ ਕਰਨੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ’ਤੇ ਉਂਗਲ ਚੁਕ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ।     (ਪੀਟੀਆਈ)