ਰਖਿਆ ਮੰਤਰਾਲੇ ਨੇ ਭਾਰਤੀ ਫ਼ੌਜ ਲਈ 6 ਰਵਾਇਤੀ ਪਣਡੁੱਬੀਆਂ ਦੇ ਨਿਰਮਾਣ ਨੂੰ ਦਿਤੀ ਮਨਜ਼ੂਰੀ

ਏਜੰਸੀ

ਖ਼ਬਰਾਂ, ਪੰਜਾਬ

ਰਖਿਆ ਮੰਤਰਾਲੇ ਨੇ ਭਾਰਤੀ ਫ਼ੌਜ ਲਈ 6 ਰਵਾਇਤੀ ਪਣਡੁੱਬੀਆਂ ਦੇ ਨਿਰਮਾਣ ਨੂੰ ਦਿਤੀ ਮਨਜ਼ੂਰੀ

image

ਨਵੀਂ ਦਿੱਲੀ, 4 ਜੂਨ : ਰਖਿਆ ਮੰਤਰਾਲਾ ਨੇ ਲਗਭਗ 43,000 ਕਰੋੜ ਰੁਪਏ ਦੀ ਲਾਗਤ ਨਾਲ ਭਾਰਤੀ ਸਮੁੰਦਰੀ ਫ਼ੌਜ ਲਈ 6 ਰਵਾਇਤੀ ਪਣਡੁੱਬੀਆਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿਤੀ ਹੈ। ਚੀਨ ਦੇ ਵਧਦੇ ਸਮੁੰਦਰੀ ਫ਼ੌਜ ਦੇ ਕੌਸ਼ਲ ਨਾਲ ਅੰਤਰ ਨੂੰ ਘੱਟ ਕਰਨ ਦੇ ਮਕਸਦ ਨਾਲ ਇਹ ਫ਼ੈਸਲਾ ਲਿਆ ਗਿਆ ਹੈ। ਸਰਕਾਰੀ ਸੂਤਰਾਂ ਨੇ ਦਸਿਆ ਕਿ ਰਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਰਖਿਆ ਐਕਵਾਇਰ ਪ੍ਰੀਸ਼ਦ (ਡੀ.ਏ.ਸੀ.) ਨੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿਤੀ ਹੈ। ਡੀ.ਏ.ਸੀ. ਖ਼ਰੀਦ ਸਬੰਧੀ ਫ਼ੈਸਲੇ ਲੈਣ ਵਾਲੀ ਰਖਿਆ ਮੰਤਰਾਲੇ ਦੀ ਸਰਬਉੱਚ ਸੰਸਥਾ ਹੈ। ਸੂਤਰਾਂ ਨੇ ਦਸਿਆ ਕਿ ਪਣਡੁੱਬੀਆਂ ਦੇ ਨਿਰਧਾਰਨ ਅਤੇ ਸ਼ਾਨਦਾਰ ਪ੍ਰਾਜੈਕਟ ਲਈ ਅਪੀਲ ਪੱਤਰ (ਰਿਕਵੈਸਟ ਫ਼ਾਰ ਪ੍ਰੋਪੋਜ਼ਲ) ਜਾਰੀ ਕਰਨ, ਜਿਵੇਂ ਹੋਰ ਮਹੱਤਵਪੂਰਨ ਕੰਮਾਂ ਨੂੰ ਰਖਿਆ ਮੰਤਰਾਲੇ ਅਤੇ ਭਾਰਤੀ ਸਮੁੰਦਰੀ ਫ਼ੌਜ ਦੇ ਵੱਖ-ਵੱਖ ਦਲਾਂ ਨੇ ਪੂਰਾ ਕਰ ਲਿਆ ਹੈ।
  ਇਕ ਹੋਰ ਮਹੱਤਵਪੂਰਨ ਫ਼ੈਸਲੇ ਵਿਚ ਡੀਏਸੀ ਨੇ ਹਥਿਆਰਬੰਦ ਬਲਾਂ ਨੂੰ ਦਿਤੇ ਗਏ ਅਧਿਕਾਰ ਤਹਿਤ ਤੁਰਤ ਖ਼ਰੀਦ ਦੀਦ ਸਮਾਂ ਹੱਦ 31 ਅਗੱਸਤ 2021 ਤਕ ਵਧਾ ਦਿਤੀ, ਤਾਕਿ ਉਹ ਅਪਣੀ ਐਮਰਜੈਂਸੀ ਖ਼ਰੀਦ ਨੂੰ ਪੂਰਾ ਕਰ ਸਕਣ।      (ਪੀਟੀਆਈ)
ਮੰਤਰਾਲੇ ਨੇ ਸਮੁੰਦਰੀ ਫ਼ੌਜ ਪ੍ਰਾਜੈਕਟਾਂ ਬਾਰੇ ਕਿਹਾ,‘‘ਇਸ ਪ੍ਰਾਜੈਕਟ ਵਿਚ 43,000 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਅਤੀ ਆਧੁਨਿਕ 6 ਰਵਾਇਤੀ ਪਣਡੁੱਬੀਆਂ ਦਾ ਦੇਸ਼ ਵਿਚ ਨਿਰਮਾਣ ਕੀਤਾ ਜਾਵੇਗਾ।’’
  ਭਾਰਤੀ ਸਮੁੰਦਰੀ ਫ਼ੌਜ ਦੀ ਪਾਣੀ ਦੇ ਹੇਠਾਂ ਅਪਦੀ ਯੁੱਧ ਸਮਰਥਾ ਨੂੰ ਵਧਾਉਣ ਲਈ ਪਰਮਾਣੂ ਹਮਲਾ ਕਰਨ ਵਿਚ ਸਮਰਥ 6 ਪਣਡੁੱਬੀਆਂ ਸਮੇਤ 24 ਨਵੀਆਂ ਪਣਡੁੱਬੀਆਂ ਖ਼ਰੀਦਣ ਦੀ ਯੋਜਨਾ ਹੈ। ਫ਼ਿਲਹਾਲ ਫ਼ੌਜ ਕੋਲ 15 ਰਵਾਇਤੀ ਪਣਡੁੱਬੀਆਂ ਅਤੇ ਦੋ ਪਰਮਾਣੂ ਪਣਡੁੱਬੀਆਂ ਹਨ। (ਪੀਟੀਆਈ)