Lok Sabha Election Result 2024 : ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਜਿੱਤੇ
Lok Sabha Election Result 2024 : ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨ ਤੋਂ ਬਾਅਦ ਚਰਨਜੀਤ ਚੰਨੀ ਨੇ ਰੱਬ ਦਾ ਸ਼ੁਕਰਾਨਾ ਕੀਤਾ
Lok Sabha Election Result 2024 : ਜਲੰਧਰ ਲੋਕ ਸਭਾ ਸੀਟ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ ਹੈ। ਚਰਨਜੀਤ ਸਿੰਘ ਚੰਨੀ ਸ਼ੁਰੂ ਤੋਂ ਹੀ ਵੱਡੇ ਫਰਕ ਨਾਲ ਅੱਗੇ ਚੱਲ ਰਹੇ ਸਨ ਅਤੇ ਹੁਣ ਇਹ ਸੀਟ ਉਨ੍ਹਾਂ ਨੇ ਆਪਣੇ ਨਾਂਅ ਕਰ ਲਈ ਹੈ। ਇਸ ਸੀਟ ਤੇ ਭਾਜਪਾ ਦੇ ਉਮਮੀਦਵਾਰ ਸੁਸ਼ੀਲ ਕੁਮਾਰ ਰਿੰਕੂ, ਆਮ ਆਦਮੀ ਪਾਰਟੀ ਦੇ ਉਮਮੀਦਵਾਰ ਪਵਨ ਕੁਮਾਰ ਅਤੇ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਮੈਦਾਨ ਵਿੱਚ ਸਨ, ਜੋ ਕਿ ਵੱਡੇ ਫਰਕ ਨਾਲ ਹਾਰ ਗਏ ਹਨ। ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨ ਤੋਂ ਬਾਅਦ ਚਰਨਜੀਤ ਚੰਨੀ ਅਤੇ ਉਨ੍ਹਾਂ ਦੀ ਪਤਨੀ ਨੇ ਰੱਬ ਦਾ ਸ਼ੁਕਰਾਨਾਂ ਕਰਦਿਆਂ ਜਲੰਧਰ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਚੰਨੀ ਸਾਬ੍ਹ ਜਲੰਧਰ ਦੇ ਦਿਲਾਂ ਵਿੱਚ ਵਸਦੇ ਹਨ ਅਤੇ ਲੋਕਾਂ ਵੋਟ ਪਾ ਕੇ ਇਹ ਸਾਬਿਤ ਕਰ ਦਿੱਤਾ ਹੈ।
ਇੱਥੋਂ ਮੁੱਖ ਮੁਕਾਬਲਾ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਭਾਜਪਾ ਦੇ ਰਿੰਕੂ ਅਤੇ ‘ਆਪ’ ਦੇ ਟੀਨੂੰ ਵਿਚਕਾਰ ਚਲ ਰਿਹਾ ਸੀ। ਇਸ ਤੋਂ ਇਲਾਵਾ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਅਤੇ ਬਸਪਾ ਦੇ ਐਡਵੋਕੇਟ ਬਲਵਿੰਦਰ ਕੁਮਾਰ ਵੀ ਚੋਣ ਮੈਦਾਨ ਵਿੱਚ ਸਨ। ਇਸ ਵਾਰ ਇਸ ਸੀਟ ‘ਤੇ 59.07 ਫੀਸਦੀ ਵੋਟਿੰਗ ਹੋਈ। ਪਿਛਲੀਆਂ ਜ਼ਿਮਨੀ ਚੋਣਾਂ ਵਿੱਚ ਇਹ ਵੋਟ ਪ੍ਰਤੀਸ਼ਤਤਾ ਸਿਰਫ਼ 54% ਸੀ। ਸਭ ਤੋਂ ਵੱਧ ਵੋਟਾਂ ਜਲੰਧਰ ਪੱਛਮੀ ਹਲਕੇ ‘ਚ ਕਰੀਬ 64 ਫੀਸਦੀ ਪਈਆਂ। ਇਸ ਤੋਂ ਬਾਅਦ ਜਲੰਧਰ ਉੱਤਰੀ ‘ਚ 62.10 ਫੀਸਦੀ, ਸ਼ਾਹਕੋਟ ‘ਚ 58.79 ਫੀਸਦੀ, ਆਦਮਪੁਰ ‘ਚ 58.50 ਫੀਸਦੀ, ਨਕੋਦਰ ‘ਚ 58.40 ਫੀਸਦੀ, ਕਰਤਾਰਪੁਰ ‘ਚ 57.98 ਫੀਸਦੀ, ਜਲੰਧਰ ਕੈਂਟ ‘ਚ 57.95 ਫੀਸਦੀ, ਫਿਲੌਰ ‘ਚ 57.80 ਫੀਸਦੀ ਅਤੇ ਜਲੰਧਰ ਸੈਂਟਰਲ ‘ਚ 56.80 ਫੀਸਦੀ ਵੋਟਾਂ ਪਈਆਂ।
(For more news apart from Congress candidate Charanjit Singh Channi won from Jalandhar with big lead News in Punjabi, stay tuned to Rozana Spokesman)