Patiala News : ਪਟਿਆਲਾ ਸੀਟ ਤੋਂ ਡਾ: ਧਰਮਵੀਰ ਗਾਂਧੀ ਜਿੱਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News : ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਨੂੰ ਹਰਾਇਆ

ਡਾ: ਧਰਮਵੀਰ ਗਾਂਧੀ ਨੂੰ ਸਨਮਾਨਿਤ ਕਰਦੀਆਂ ਹੋਈਆਂ ਔਰਤਾਂ

Patiala News : ਕਾਂਗਰਸ ਦੇ ਉਮੀਦਵਾਰ ਡਾ: ਧਰਮਵੀਰ ਗਾਂਧੀ ਨੇ ਦੁਪਹਿਰ 1.30 ਵਜੇ ਤੱਕ ਪਟਿਆਲਾ ਸੰਸਦੀ ਸੀਟ ਤੋਂ 304672 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ, ਹਾਲਾਂਕਿ ਅਜੇ ਤੱਕ ਇਸ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਹੈ।
ਆਮ ਆਦਮੀ ਪਾਰਟੀ ਦੇ ਡਾ: ਬਲਬੀਰ ਸਿੰਘ ਨੂੰ 289274 ਵੋਟਾਂ ਮਿਲੀਆਂ ਹਨ। ਭਾਜਪਾ ਉਮੀਦਵਾਰ ਪ੍ਰਨੀਤ ਕੌਰ ਤੀਜੇ ਨੰਬਰ 'ਤੇ ਰਹੀ, ਉਨ੍ਹਾਂ ਨੂੰ 287377 ਵੋਟਾਂ ਮਿਲੀਆਂ। ਇਸ ਸੀਟ ਅਧੀਨ 8 ਵਿਧਾਨ ਸਭਾ ਸੀਟਾਂ ਹਨ। ਜਿਸ ’ਚ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਘਨੌਰ, ਸਨੌਰ, ਨਾਭਾ, ਸਮਾਣਾ, ਸ਼ੁਤਰਾਣਾ, ਰਾਜਪੁਰਾ ਵਿਧਾਨ ਸਭਾ ਹਲਕੇ ਸ਼ਾਮਲ ਹਨ।  ਵੋਟਾਂ ਦੀ ਗਿਣਤੀ ਲਈ 6 ਕਾਊਂਟਿੰਗ ਕੇਂਦਰ ਬਣਾਏ ਗਏ ਹਨ। ਜਿਸ ’ਚ 580 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਕਰੀਬ 500 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਇਸ ਵਾਰ ਇਸ ਸੀਟ 'ਤੇ 63.63 ਫੀਸਦੀ ਵੋਟਿੰਗ ਹੋਈ, ਜੋ ਪਿਛਲੀ ਵਾਰ ਦੇ 67.78 ਫੀਸਦੀ ਨਾਲੋਂ 4.15 ਫੀਸਦੀ ਘੱਟ ਹੈ।

(For more news apart from Dr. Dharamvir Gandhi won from Patiala seat News in Punjabi, stay tuned to Rozana Spokesman)