ਖੇਤਾਂ ਵਿਚ ਝੋਨਾ ਲਗਾ ਰਹੇ ਮਾਂ-ਪੁੱਤ ਦੀ ਕਰੰਟ ਲੱਗਣ ਨਾਲ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਟੀ ਰੋਜੀ ਦੀ ਖਾਤਿਰ ਪਿੰਡ ਛੰਨਾ (ਬੱਲੜਵਾਲ) ਤੋ ਆਪਣੇ ਪਰਿਵਾਰ ਸਮੇਤ ਮਜਦੂਰੀ ਕਰਨ ਲਈ ਪਿੰਡ ਗੱਗੜ ਵਿਖੇ ਪੁੱਜੇ ਜਸਬੀਰ ਸਿੰਘ ਨੂੰ ਉਦੋ ਭਾਰੀ ਸਦਮਾ ...

Dead Mother and Son

ਰਮਦਾਸ,  ਰੋਟੀ ਰੋਜੀ ਦੀ ਖਾਤਿਰ ਪਿੰਡ ਛੰਨਾ (ਬੱਲੜਵਾਲ) ਤੋ ਆਪਣੇ ਪਰਿਵਾਰ ਸਮੇਤ ਮਜਦੂਰੀ ਕਰਨ ਲਈ ਪਿੰਡ ਗੱਗੜ ਵਿਖੇ ਪੁੱਜੇ ਜਸਬੀਰ ਸਿੰਘ ਨੂੰ ਉਦੋ ਭਾਰੀ ਸਦਮਾ ਪੁੱਜਾ ਜਦੋ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਉਸਦੇ ਪੁੱਤਰ ਗੁਰਪ੍ਰੀਤ ਸਿੰਘ ਤੇ ਪਤਨੀ ਸੁਰਜੀਤ ਕੌਰ ਦੀ ਮੌਤ ਹੋ ਗਈ। 

ਜਾਣਕਾਰੀ ਅਨੁਸਾਰ ਜਸਬੀਰ ਸਿੰਘ ਆਪਣੇ ਪਰਿਵਾਰ ਤੇ ਹੋਰ ਮਜਦੂਰਾਂ ਨਾਲ ਪਿੰਡ ਗੱਗੜ ਦੇ ਨੰਬਰਦਾਰ ਸਤਨਾਮ ਸਿੰਘ ਦੇ ਖੇਤਾ ਵਿੱਚ ਝੋਨਾ ਲਗਾ ਰਹੇ ਸਨ ਕਿ ਕਰੀਬ 2 ਵਜੇ ਪੀ.ਓ.ਪੀ. ਸਿੰਘੋਕੇ ਨੂੰ 24 ਘੰਟੇ ਬਿਜਲੀ ਸਪਲਾਈ ਕਰਦੀ ਲਾਇਨ ਤੇ ਅੱਗ ਲੱਗ ਗਈ ਤੇ ਇਸ ਦੀ ਇੱਕ ਤਾਰ ਖੇਤਾ ਵਿੱਚ ਲੋੱਗੇ ਖੰਭੇ ਦੇ ਐਂਗਲ ਨਾਲ ਜੁੜ ਗਈ।

ਤਾਰ ਵਿਚੋਂ ਅੱਗ ਨਿਕਲਦੀ ਵੇਖ ਜਸਬੀਰ ਸਿੰਘ ਦੀ ਪਤਨੀ ਸੁਰਜੀਤ ਕੌਰ ਅਪਣੇ ਪੁੱਤਰ ਵਲ ਦੌੜੀ ਜੋ ਵੱਟ ਰਾਹੀਂ ਖੰਭੇ ਵੱਲ ਆ ਰਿਹਾ ਸੀ ਕਿ ਉਸ ਨੂੰ ਕੋਈ ਨੁਕਸਾਨ ਨਾ ਪੁੱਜੇ ਜਦੋ ਸੁਰਜੀਤ ਕੌਰ ਤੇ ਉਸਦਾ ਪੁੱਤਰ ਗੁਰਪ੍ਰੀਤ ਸਿੰਘ ਖੰਭੇ ਤੋ ਕਰੀਬ 4/5 ਫੁੱਟ ਦੀ ਦੂਰੀ 'ਤੇ ਸਨ ਤਾਂ ਖੇਤਾ ਵਿੱਚ ਆਉਦੇ ਕਰੰਟ ਦੀ ਲਪੇਟ ਵਿੱਚ ਆ ਗਏ ।ਜਿਸ ਜਗ੍ਹਾ ਤੇ ਇਹ ਦਰਦਨਾਕ ਹਾਦਸਾ ਵਾਪਰਿਆ ਉਸ ਥਾਂ 'ਤੇ 11 ਹਜ਼ਾਰ ਵੋਲਟ ਦੀਆਂ ਦੋ ਲਾਈਨਾਂ ਕਰਾਸ ਕਰਦੀਆਂ ਹਨ। ਇਸੇ ਦੌਰਾਨ ਹੀ ਖੇਤਾ ਵਿੱਚ ਕੰਮ ਕਰਦੇ ਦੂਜੇ ਮਜਦੂਰਾਂ ਨੂੰ ਵੀ ਜਬਰਦਸਤ ਝਟਕਾ ਲੱਗਾ ਤੇ ਉਹ ਜਾਨ ਬਚਾ ਕੇ ਖੇਤਾਂ ਤੋਂ ਬਾਹਰ ਭੱਜੇ। 

ਖੇਤਾਂ ਵਿਚ ਮੌਜੂਦ ਨੰਬਰਦਾਰ ਸਤਨਾਮ ਸਿੰਘ ਨੇ ਪਾਵਰ ਹਾਊਸ ਦੇ ਨੰਬਰ 'ਤੇ ਫ਼ੋਨ ਕਰ ਕੇ ਬਿਜਲੀ ਸਪਲਾਈ ਬੰਦ ਕਰਵਾਉਣੀ ਚਾਹੀ ਪਰ ਪਾਵਰ ਹਾਊਸ ਦਾ ਨੰਬਰ ਬੰਦ ਆ ਰਿਹਾ ਸੀ। ਸਤਨਾਮ ਸਿੰਘ ਨੇ ਕਿਸੇ ਹੋਰ ਮੁਲਾਜ਼ਮ ਨੂੰ ਫੋਨ ਕਰ ਕੇ ਬਿਜਲੀ ਦੀ ਸਪਲਾਈ ਬੰਦ ਕਰਵਾਈ ਤਦ ਤਕ ਹੋਣੀ ਵਰਤ ਚੁੱਕੀ ਸੀ। ਗੁਰਪ੍ਰੀਤ ਸਿੰਘ (5) ਤੇ ਸੁਰਜੀਤ ਕੌਰ(38) ਦੀ ਮੌਤ ਹੋ ਚੁੱਕੀ ਸੀ। 

ਇਸ ਸਬੰਧੀ ਐਸ.ਡੀ.ਓ ਰਮਦਾਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਨ ਇੰਨਸੀਲੇਟਰ ਸ਼ਾਰਟ ਹੋਣ ਕਾਰਨ ਤਾਰ ਐਂਗਲ ਤੇ ਡਿੱਗ ਪਈ ਤੇ ਇਸ ਨਾਲ ਖੰਭੇ ਵਿਚ ਕਰੰਟ ਆਇਆ ਜਿਸ ਕਰ ਕੇ ਇਹ ਦੁਖਦਾਈ ਹਾਦਸਾ ਵਾਪਰਿਆ ਹੈ। ਜਦੋਂ ਉਨ੍ਹਾਂ ਨੂੰ ਪਾਵਰ ਹਾਉੂਸ ਕਰਮਚਾਰੀਆਂ ਵਲੋਂ ਫ਼ੋਨ ਨਾ ਚੁੱਕਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਜ਼ਿਕਰਯੋਗ ਹੈ ਕਿ ਹਾਦਸੇ ਦੇ ਦੋ ਘੰਟੇ ਬਾਅਦ ਵੀ ਪੁਲਿਸ ਵਿਭਾਗ ਦਾ ਕੋਈੋ ਅਧਿਕਾਰੀ ਮੌਕੇ 'ਤੇ ਨਹੀ ਪੁੱਜਾ ਜਿਸ ਕਰਕੇ ਆਮ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ।