ਐਨ ਐਸ ਆਈ ਯੂ ਪ੍ਰਧਾਨ 'ਤੇ ਗੋਲੀਆਂ ਚਲਾਈਆਂ, ਦੋ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਰਨਤਾਰਨ ਦੇ ਬਾਠ ਰੋਡ ਤੇ ਅੱਜ ਉਸ ਵੇਲੇ ਸਨਸਨੀ ਫੈਲ ਗਈ ਜਦ ਐਨ ਐਸ ਆਈ ਯੂ ਦੇ ਪ੍ਰਧਾਨ ਅਕਸ਼ੈ ਕੁਮਾਰ ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ....

Shot Dead

ਤਰਨਤਾਰਨ: ਤਰਨਤਾਰਨ ਦੇ ਬਾਠ ਰੋਡ ਤੇ ਅੱਜ ਉਸ ਵੇਲੇ ਸਨਸਨੀ ਫੈਲ ਗਈ ਜਦ ਐਨ ਐਸ ਆਈ ਯੂ ਦੇ ਪ੍ਰਧਾਨ ਅਕਸ਼ੈ ਕੁਮਾਰ ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਵਿਚ ਉਹਨਾਂ ਦੇ ਗੰਨਮੈਨ ਕਰਨਬੀਰ ਸਿੰਘ ਅਤੇ ਹਰਜੀਤ ਸਿੰਘ ਜ਼ਖਮੀ ਹੋ ਗਏ। ਇਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਲਿਆਂਦਾ ਗਿਆ। 

ਅੱਜ ਸ਼ਾਮ ਨੂੰ ਐਨਐਸਯੂਆਈ ਦੇ ਪ੍ਰਧਾਨ  ਅਕਸ਼ੈ ਕੁਮਾਰ ਅੰਮ੍ਰਿਤਸਰ ਤੋ ਖਡੂਰ ਸਾਹਿਬ  ਨੂੰ ਨਿੱਜੀ ਕੰਮ ਕਰਨ ਲਈ ਜਾ ਰਹੇ ਸਨ।  ਤਰਨਤਾਰਨ ਦੇ ਬਾਠ ਰੋਡ ਤੇ ਅਚਾਨਕ ਪਿਛੋਂ ਸਫਿਟ ਕਾਰ ਵਿੱਚ 3 ਅਣਪਛਾਤੇ ਵਿਅਕਤੀਆਂ ਵਲੋਂ ਅੰਨੇਵਾਹ  ਗੋਲੀਆਂ ਚਲਾਈਆਂ ਗਈਆਂ ।

ਇਸ ਫ਼ਾਇਰਿੰਗ ਦੌਰਾਨ 2 ਪੁਲਿਸ ਕਰਮਚਾਰੀ ਕਰਨਬੀਰ ਸਿੰਘ ਹਰਜੀਤ ਸਿੰਘ ਜੋ ਉਨ੍ਹਾਂ ਦੀ ਸੁਰਖਿਆ ਲਈ ਤੈਨਾਤ ਸਨ ਜ਼ਖਮੀ ਹੋ ਗਏ।ਘ ਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਤਰਨਤਾਰਨ ਐਸ ਪੀ (ਐਚ) ਗੁਰਨਾਮ ਸਿੰਘ, ਥਾਣਾ ਸਿਟੀ ਮੁੱਖੀ ਚੰਦਰ ਭੁਸ਼ਨ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੇ।