ਭਾਰੀ ਮੀਂਹ ਤੇ ਤੇਜ਼ ਹਨੇਰੀ ਕਾਰਨ ਘਰ ਦੀ ਛੱਤ ਡਿੱਗੀ; ਦੋ ਮੌਤਾਂ, 3 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿਚ ਅੱਜ ਸਵੇਰੇ ਹੋਈ ਭਾਰੀ ਬਾਰਸ਼ ਅਤੇ ਚੱਲੀ ਤੇਜ਼ ਹਨੇਰੀ ਕਾਰਨ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ...

Rooftop Collides

ਫਿਰੋਜ਼ਪੁਰ/ਮਮਦੋਟ,  ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿਚ ਅੱਜ ਸਵੇਰੇ ਹੋਈ ਭਾਰੀ ਬਾਰਸ਼ ਅਤੇ ਚੱਲੀ ਤੇਜ਼ ਹਨੇਰੀ ਕਾਰਨ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਇਕ ਗਰੀਬ ਪ੍ਰਵਾਸੀ ਮਜ਼ਦੂਰ ਦੇ ਕਮਰੇ ਦੀ ਛੱਤ ਡਿੱਗ ਗਈ ਜਿਸ ਕਰਕੇ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ ਅਤੇ ਪੁੱਤਰ ਸਮੇਤ ਮਾਂ ਪਿਓ ਜ਼ਖ਼ਮੀ ਹੋ ਗਏ। 

ਮੌਕੇ 'ਤੇ ਪਹੁੰਚ ਕੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਸੁਰਜੀਤ ਕੁਮਾਰ ਪੁੱਤਰ ਹਰੀ ਰਾਮ ਵਾਸੀ ਬਿਹਾਰ ਕਰੀਬ 3 ਸਾਲ ਤੋਂ ਇਸ ਪਿੰਡ ਵਿਚ ਪਰਿਵਾਰ ਸਮੇਤ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਅੱਜ ਤੜਕੇ ਭਾਰੀ ਮੀਂਹ ਅਤੇ ਹਨੇਰੀ ਕਾਰਨ ਸੁਰਜੀਤ ਕੁਮਾਰ ਦਾ ਮਕਾਨ ਡਿੱਗ ਗਿਆ ਅਤੇ ਕਮਰੇ ਵਿਚ  ਸੁੱਤੀਆਂ ਉਸ ਦੀਆਂ ਦੋ ਧੀਆਂ ਕਾਜਲ (9) ਅਤੇ ਮੋਨਿਕਾ (7) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਸੁਰਜੀਤ ਕੁਮਾਰ, ਉਸ ਦੀ ਪਤਨੀ ਰੂਪਨ ਦੇਵੀ ਅਤੇ ਕਰੀਬ 8 ਸਾਲਾ ਲੜਕਾ ਗੋਲੂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। 

ਜ਼ਖ਼ਮੀ ਹੋਏ ਪਰਿਵਾਰਿਕ ਮੈਂਬਰਾਂ ਨੂੰ ਪਿੰਡ ਖਾਈ ਫੇਮੇ ਕੀ ਦੇ ਲੋਕਾਂ ਵਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਡਾਕਟਰਾਂ ਵਲੋਂ ਇਲਾਜ ਕੀਤਾ ਜਾ ਰਿਹਾ ਹੈ।  ਘਟਨਾ ਦੀ ਸੂਚਨਾ ਮਿਲਦਿਆ ਹੀ ਥਾਣਾ ਸਦਰ ਫਿਰੋਜ਼ਪੁਰ ਦੇ ਸਹਾਇਕ ਸਬ ਇੰਸਪੈਕਟਰ ਗੁਰਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਜ਼ਖਮੀਆਂ ਦੇ ਬਿਆਨ ਕਮਲਬੰਦ ਕੀਤੇ। ਡਿੱਗੇ ਮਕਾਨ ਦਾ ਮਲਬਾ ਹਟਾਇਆ ਗਿਆ ਅਤੇ ਲਾਸ਼ਾਂ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਸੀ।