ਗੁਰ ਮਰਿਆਦਾ ਅਨੁਸਾਰ ਅਮ੍ਰਿਤਧਾਰੀ ਜੋੜੇ ਦਾ ਵਿਆਹ ਬਣਿਆ ਪ੍ਰੇਰਨਾ ਸਰੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਹਿਮਦਗੜ ਵਾਸੀ ਅਮ੍ਰਿਤਧਾਰੀ ਭਰਭੂਰ ਸਿੰਘ ਨੇ ਵਿਆਹਾ ਵਿਚ ਫ਼ਜੂਲ ਰਸਮਾਂ ਨੂੰ ਦਰੋਂ

File Photo

ਅਹਿਮਦਗੜ੍ਹ, 3 ਜੁਲਾਈ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ): ਅਹਿਮਦਗੜ ਵਾਸੀ ਅਮ੍ਰਿਤਧਾਰੀ ਭਰਭੂਰ ਸਿੰਘ ਨੇ ਵਿਆਹਾ ਵਿਚ ਫ਼ਜੂਲ ਰਸਮਾਂ ਨੂੰ ਦਰੋਂ ਕਿਨਾਰੇ ਕਰਦੇ ਹੋਏ ਅਪਣੇ ਬੇਟੇ ਦਵਿੰਦਰ ਸਿੰਘ ਖ਼ਾਲਸਾ ਦਾ ਵਿਆਹ ਸਾਦੇ ਢੰਗ ਨਾਲ ਧਾਰਮਕ ਗੁਰ ਮਰਿਆਦਾ ਅਨੁਸਾਰ ਕਰ ਕੇ ਨਵÄ ਪਿਰਤ ਪਾਈ। ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮਹੱਲਾ ਅਮਰਪੁਰਾ ਦੇ ਗੁਰ ਸਿੱਖ ਪਰਵਾਰ ਦੇ ਮੁਖੀ ਸ. ਭਰਭੂਰ ਸਿੰਘ ਅਤੇ ਸਰਦਾਰਨੀ ਪਰਮਜੀਤ ਕੌਰ ਦੇ ਪੁੱਤਰ ਦਵਿੰਦਰ ਸਿੰਘ ਦਾ ਸ਼ੁਭ ਵਿਆਹ ਪਿੰਡ ਸੁੱਜੋਂ ਜ਼ਿਲ੍ਹਾ (ਸ਼ਹੀਦ ਭਗਤ ਸਿੰਘ ਨਗਰ) ਦੇ ਵਾਸੀ ਮਲਕੀਤ ਸਿੰਘ ਤੇ ਸਰਦਾਰਨੀ ਸੁਰਿੰਦਰ ਕੌਰ ਦੀ ਧੀ ਸਿਮਰਨ ਕੌਰ ਨਾਲ ਹੋਇਆ।

ਜਿਥੇ ਦੋਨੇ ਪਰਵਾਰਾਂ ਨੇ ਸਿੱਖ ਗੁਰ ਮਰਿਆਦਾ ਦੇ ਸਿਧਾਂਤ ਨੂੰ ਮੁੱਖ ਰਖਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਗੁਰਮਤਿ ਅਨੁਸਾਰ ਅਨੰਦ ਕਾਰਜ ਕਰਵਾਏ ਗਏ। ਬਿਨਾਂ ਫ਼ਜੂਲ ਖਰਚੀ ਦੇ ਸਾਦੇ ਢੰਗ ਨਾਲ ਹੋਏ ਇਸ ਵਿਆਹ ਦੀ ਸ਼ਲਾਂਘਾ ਕਰਦਿਆ ਨਗਰ ਕੌਂਸ਼ਲ ਦੇ ਸਾਬਕਾ ਪ੍ਰਧਾਨ ਬੀਬੀ ਪਰਮਜੀਤ ਕੌਰ ਜੱਸਲ ਅਤੇ ਉਨ੍ਹਾਂ ਦੇ ਪਤੀ ਸ. ਅਵਤਾਰ ਸਿੰਘ ਜੱਸਲ ਜ਼ਿਲ੍ਹਾ ਮੀਤ ਪ੍ਰਧਾਨ ਅਕਾਲੀ ਦਲ, ਯੂਥ ਆਗੂ ਗੁਰਵਿੰਦਰ ਸਿੰਘ ਗੋਰਖਾ, ਮਹੱਲਾ ਵਾਸੀ ਪਰਮਜੀਤ ਕੌਰ ਆਦਿ ਸਮੂਹ ਮਹੱਲਾ ਨਿਵਾਸੀਆ ਨੇ ਸੁਭਾਗੀ ਜੋੜੀ ਨੰੁ ਵਧਾਈ ਦਿੰਦਿਆਂ ਕਿਹਾ ਕਿ ਦੋਨੇ ਪਰਵਾਰਾਂ ਨੇ ਗੁਰੂਆਂ ਵਲੋਂ ਦਿਤੀਆਂ ਸਿਖਿਆਵਾਂ ਉਤੇ ਚਲ ਕੇ ਗੁਰ ਮਰਿਆਦਾ ਅਨੁਸਾਰ ਵਿਆਹ ਰਚਾਕੇ ਸਿੱਖੀ ਸਿਧਾਂਤ ਉਤੇ ਪੂਰਨ ਅਮਲ ਕੀਤਾ ਹੈ ਤੇ ਅਜਿਹੇ ਵਿਆਹ ਸਮਾਜ ਵਿਚ ਪ੍ਰੇਰਨਾ ਸਰੋਤ ਬਣਦੇ ਹਨ।