ਪਾਵਰਕਾਮ ਨੇ ਬਿਜਲੀ ਦੀ ਮੰਗ ਸਫ਼ਲਤਾਪੂਰਵਕ ਕੀਤੀ ਪੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਵਰਕਾਮ ਦੇ ਸੀਐਮਡੀ ਸ਼੍ਰੀ ਏ. ਵੇਣੂ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਕੋਵੀਡ 19 ਮਹਾਂਮਾਰੀ ਦੀ ਸਥਿਤੀ ਦੇ

File Photo

ਪਟਿਆਲਾ, 3 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਪਾਵਰਕਾਮ ਦੇ ਸੀਐਮਡੀ ਸ਼੍ਰੀ ਏ. ਵੇਣੂ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਕੋਵੀਡ 19 ਮਹਾਂਮਾਰੀ ਦੀ ਸਥਿਤੀ ਦੇ ਬਾਵਜੂਦ, ਪੰਜਾਬ ਸਟੈਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ  ਬੀਤੀ 2 ਜੁਲਾਈ ਨੂੰ 3018 ਲੱਖ ਯੂਨਿਟ ਦੀ ਬਿਜਲੀ ਦੀ ਮੰਗ ਸਫ਼ਲਤਾਪੂਰਵਕ ਪੂਰੀ ਕੀਤੀ ਹੈ, ਪਿਛਲੇ ਸਾਲ ਇਹ ਤਿੰਨ ਜੁਲਾਈ ਨੂੰ 2999 ਲੱਖ ਯੂਨਿਟ ਰਿਕਾਰਡ ਕੀਤੀ ਸੀ।

ਸੀਐਮਡੀ ਨੇ ਕਿਹਾ ਕਿ ਪਾਵਰਕਾਮ ਬੀਤੀ 10 ਜੂਨ  ਤੋਂ ਅਪਣੇ ਖੇਤੀਬਾੜੀ ਖਪਤਕਾਰਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇ ਰਹੀ ਹੈ ਅਤੇ ਰਾਜ ਦੇ ਹੋਰਨਾਂ ਵਰਗਾਂ ਦੇ ਖਪਤਕਾਰਾਂ ਨੂੰ 24 ਘੰਟੇ ਬਿਜਲੀ ਸਪਲਾਈ ਦੇ ਰਹੀ ਹੈ। ਸੀ.ਐੱਮ.ਡੀ. ਨੇ ਅੱਗੇ ਕਿਹਾ ਕਿ ਰਾਜ ਦੇ ਸਾਰੇ ਥਰਮਲ (1616 ਮੈਗਾਵਾਟ)/ਹਾਈਡਲ (850 ਮੈਗਾਵਾਟ) ਅਤੇ ਆਈ ਪੀ ਪੀਜ਼ (3654 ਮੈਗਾਵਾਟ) ਯੂਨਿਟ ਰਾਜ ਵਿਚ ਕੰਮ ਕਰ ਰਹੇ ਹਨ ਅਤੇ ਰਾਜ ਦੀ 13144 ਮੈਗਾਵਾਟ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੀ ਸਮਰੱਥਾ ਉਤੇ ਚੱਲ ਰਹੇ ਹਨ।

ਸੀਐਮਡੀ ਨੇ ਕਿਹਾ ਕਿ ਪੰਜਾਬ ਸਟੈਟ ਪਾਵ ਕਾਰਪੋਰੇਸ਼ਨ ਲਿਮਟਿਡ ਦੇ ਕੋਲ ਰਾਜ ਭਰ ਵਿਚ ਖਪਤਕਾਰ  ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਇਕ ਮਜ਼ਬੂਤ ਗਾਹਕ ਦੇਖਭਾਲ ਪ੍ਰਣਾਲੀ ਹੈ ਅਤੇ ਹੁਣ ਖਪਤਕਾਰ ਪੀਐਸਪੀਸੀਐਲ ਟੋਲ ਫ੍ਰੀ ਨੰਬਰ 1800-180-1512 ਉਤੇ ਮਿਸਡ ਕਾਲ ਦੇ ਕੇ ਸ਼ਿਕਾਇਤਾਂ ਵੀ ਦਰਜ ਕਰ ਸਕਦੇ ਹਨ। ਇਨ੍ਹਾਂ ਫ਼ੋਨ ਨੰਬਰਾਂ ਤੋਂ ਇਲਾਵਾ ਗਾਹਕ ਬਿਜਲੀ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਫੋਨ ਨੰਬਰ 1912 ਰਾਹੀਂ ਐਸਐਮਐਸ ਜਾਂ ਫ਼ੋਨ ਕਾਲ ਰਾਹੀਂ ਵੀ ਰਜਿਸਟਰ ਕਰ ਸਕਦੇ ਹਨ।