Covid19 : ਪੰਜਾਬ ‘ਚ 24 ਘੰਟੇ ‘ਚ ਆਏ 153 ਨਵੇਂ ਮਾਮਲੇ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਪਿਛਲੇ 24 ਘੰਟੇ ਵਿਚ ਸੂਬੇ ਅੰਦਰ 153 ਨਵੇਂ ਮਾਮਲੇ ਦਰਜ਼ ਹੋਏ ਹਨ

Covid19

ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਪਿਛਲੇ 24 ਘੰਟੇ ਵਿਚ ਸੂਬੇ ਅੰਦਰ 153 ਨਵੇਂ ਮਾਮਲੇ ਦਰਜ਼ ਹੋਏ ਹਨ ਅਤੇ 5 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਸੂਬੇ ਵਿਚ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 5937 ਹੋ ਗਈ ਹੈ। ਜੇਕਰ ਮੌਤਾਂ ਬਾਰੇ ਗੱਲ ਕਰੀਏ ਤਾਂ ਕੱਲ ਅਮ੍ਰਿੰਤਸਰ ਚ ਤਿੰਨ ਅਤੇ ਲੁਧਿਆਣਾ ਵਿਚ ਦੋ ਲੋਕਾਂ ਦੀ ਮੌਤ ਹੋਈ ਹੈ।

ਦੱਸ ਦੱਈਏ ਕਿ ਸੂਬੇ ਵਿਚ ਕੁੱਲ 324054 ਲੋਕਾਂ ਦੇ ਹੁਣ ਤੱਕ ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ 5937 ਲੋਕਾਂ ਵਿਚ ਕਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇੱਥੇ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ 4266 ਲੋਕ ਸਿਹਤਯਾਬ ਹੋ ਚੁੱਕੇ ਹਨ ਇਸ ਤਰ੍ਹਾਂ ਹੁਣ ਇੱਥੇ 1514 ਐਕਟਿਵ ਕੇਸ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿਚ ਕਰੋਨਾ ਵਾਇਰਸ ਦੇ ਕੇਸਾਂ ਤੇ ਇਕ ਸਮੇਂ ਕਾਬੂ ਪਾ ਲਿਆ ਸੀ

ਪਰ ਹੁਣ ਲਗਾਤਾਰ ਬਾਹਰ ਤੋਂ ਆ ਰਹੇ ਲੋਕਾਂ ਨਾਲ ਪੰਜਾਬ ਵਿਚ ਇਕ ਵਾਰ ਫਿਰ ਤੋਂ ਕਰੋਨਾ ਕੇਸਾਂ ਨੇ ਤੇਜੀ ਫੜੀ ਹੈ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਲੋਕ ਹੁਣ ਕਰੋਨਾ ਨੂੰ ਜ਼ਿਆਦਾ ਗੰਭੀਰਤਾ ਨਾਲ ਵੀ ਨਹੀਂ ਲੈ ਰਹੇ ਅਤੇ ਰੋਜਾਨਾ ਹੀ ਲੋਕਾਂ ਨੂੰ ਬਿਨਾ ਮਾਸਕ ਦੇ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦਿਆਂ ਦੇਖਿਆ ਜਾਂਦਾ ਹੈ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।