ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਉ

ਏਜੰਸੀ

ਖ਼ਬਰਾਂ, ਪੰਜਾਬ

ਇਸ ਕਰ ਕੇ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਹਨਾਂ...

Teachers Vacancies Sangrur Vijay Inder Singla Captain Amarinder Singh

ਸੰਗਰੂਰ: ਅਧਿਆਪਕਾਂ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਹਨ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਧਿਆਪਕਾਂ ਪ੍ਰਤੀ ਸਰਕਾਰ ਕਿੰਨਾ ਕੁ ਸੋਚਦੀ ਹੈ। ਜਿੱਥੇ ਸਰਕਾਰ ਵੱਲੋਂ ਸਕੂਲਾਂ ਨੂੰ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਸਕੂਲੀ ਅਧਿਆਪਕਾਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਦਿੱਤਾ ਹੈ।

ਸੰਗਰੂਰ ਵਿਚ ਡੀਪੀ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰ ਕੇ ਰੋਸ ਨੁਮਾਇਸ਼ ਕੀਤੀ ਹੈ। ਬੇਰੁਜ਼ਗਾਰ ਅਧਿਆਪਕਾਂ ਦੀ ਮੰਗ ਹੈ ਕਿ ਸਰਕਾਰ ਵੱਲੋਂ 873 ਪੋਸਟਾਂ ਨਿਕਲੀਆਂ ਸਨ ਅਤੇ ਸਰਕਾਰ ਉਹਨਾਂ ਵਿਚ 1000 ਪੋਸਟ ਦਾ ਹੋਰ ਵਾਧਾ ਕਰੇ।

ਉੱਥੇ ਹੀ ਪੰਜਾਬ ਸੂਬਾ ਪ੍ਰਧਾਨ ਡੀਪੀ ਮਾਸਟਰ ਯੂਨੀਅਨ ਜਗਸੀਰ ਵੱਲੋਂ ਦਸਿਆ ਗਿਆ ਕਿ ਪਿਛਲੇ ਸਮੇਂ ਵਿਚ ਪੰਜਾਬ ਸਰਕਾਰ ਵੱਲੋਂ 873 ਪੋਸਟਾਂ ਤੇ ਡੀਪੀ ਮਾਸਟਰਾਂ ਦੀ ਭਰਤੀ ਕੀਤੀ ਗਈ ਸੀ, ਇਹ ਭਰਤੀ ਲਗਭਗ 14 ਸਾਲਾਂ  ਬਾਅਦ ਹੋਈ ਹੈ। 14 ਸਾਲਾਂ ਬਾਅਦ ਭਰਤੀ ਹੋਣ ਕਾਰਨ ਉਹਨਾਂ ਦੇ ਸਾਥੀ ਓਵਰਏਜ਼ ਹੋ ਗਏ ਹਨ ਤੇ ਹੁਣ ਉਹ ਨਵੀਂ ਭਰਤੀ ਨਹੀਂ ਦੇਖ ਸਕਦੇ।

ਇਸ ਕਰ ਕੇ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਹਨਾਂ 873 ਪੋਸਟਾਂ ਵਿਚ 1000 ਪੋਸਟਾਂ ਦਾ ਹੋਰ ਵਾਧਾ ਕਰ ਕੇ ਇਹਨਾਂ ਨੂੰ ਹੀ 1873 ਕੀਤਾ ਜਾਵੇ। ਉਮੀਦਵਾਰਾਂ ਦੀ ਗਿਣਤੀ 1000 ਤੋਂ ਉਪਰ ਹੈ। ਜੇ ਸਰਕਾਰ ਉਹਨਾਂ ਦੀ ਮੰਗ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਵਿਚ ਉਹ ਇਸ ਤੋਂ ਚਾਰ ਗੁਣਾ ਵਧ ਇਕੱਠ ਨਾਲ ਸਰਕਾਰ ਨੂੰ 15 ਜੁਲਾਈ ਤਕ ਸਮਾਂ ਦਿੰਦੇ ਹਨ।

ਜੇ ਸਰਕਾਰ 873 ਪੋਸਟਾਂ ਵਿਚ 1000 ਪੋਸਟਾਂ ਦਾ ਵਾਧਾ ਨਹੀਂ ਕਰਦੀ ਜਾਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਉਹ 17 ਜੁਲਾਈ ਨੂੰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਲਗਾਉਣਗੇ। ਉੱਥੇ ਹੀ ਇਕ ਹੋਰ ਡੀਪੀ ਮਾਸਟਰ ਦਾ ਕਹਿਣਾ ਹੈ ਕਿ ਉਹਨਾਂ ਦੇ ਮੰਗ ਪੱਤਰ ਰੱਖ ਲਏ ਜਾਂਦੇ ਹਨ ਪਰ ਉਹਨਾਂ ਤੇ ਕੋਈ ਸੁਣਵਾਈ ਨਹੀਂ ਹੁੰਦੀ।

ਇਸ ਭਰਤੀ ਵਿਚ ਅਜੇ ਵੀ 550 ਵਿਅਕਤੀ ਹੀ ਨੌਕਰੀ ਤੇ ਲੱਗੇ ਹਨ ਤੇ ਬਾਕੀ ਅਜੇ ਪ੍ਰਕਿਰਿਆ ਵਿਚ ਹਨ। ਉਹਨਾਂ ਵੱਲੋਂ ਮੰਗ ਪੱਤਰ ਦਿੱਤਾ ਜਾਵੇਗਾ ਤੇ ਜੇ ਉਹ ਨਹੀਂ ਮੰਨਿਆ ਜਾਂਦਾ ਤਾਂ ਅੱਗੇ ਵੀ ਕਾਰਵਾਈ ਜਾਰੀ ਰੱਖਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।