ਲੁਧਿਆਣਾ ਦੀ ਬੇਕਰੀ ਫ਼ੈਕਟਰੀ ’ਤੇ ਸਿਹਤ ਮਹਿਕਮੇ ਦੀ ਛਾਪਾ

ਏਜੰਸੀ

ਖ਼ਬਰਾਂ, ਪੰਜਾਬ

ਲੁਧਿਆਣਾ ਦੀ ਬੇਕਰੀ ਫ਼ੈਕਟਰੀ ’ਤੇ ਸਿਹਤ ਮਹਿਕਮੇ ਦੀ ਛਾਪਾ

image

ਲੁਧਿਆਣਾ, 3 ਜੁਲਾਈ (ਪ੍ਰਮੋਦ ਕੌਸ਼ਲ) : ਲੁਧਿਆਣਾ ਵਿਖੇ ਸਿਹਤ ਮਹਿਕਮੇ ਨੇ ਇਕ ਸ਼ਿਕਾਇਤ ਦੇ ਆਧਾਰ ’ਤੇ ਬੇਕਰੀ ਫ਼ੈਕਟਰੀ ’ਤੇ ਛਾਪਾ ਮਾਰਿਆ ਜਿਥੋਂ ਵੱਡੀ ਮਾਤਰਾ ਵਿਚ ਖ਼ਰਾਬ ਅਤੇ ਐਕਸਪਾਇਰਡ ਸਮਾਨ ਬਰਾਮਦ ਹੋਇਆ ਹੈ। ਮਹਿਕਮੇ ਵਲੋਂ ਆਰਜ਼ੀ ਤੌਰ ’ਤੇ ਫ਼ੈਕਟਰੀ ਨੂੰ ਸੀਲ ਕਰ ਦਿਤਾ ਗਿਆ ਹੈ ਜਦਕਿ ਸੈਂਪਲਿੰਗ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 
ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਮੌਕੇ ਤੋਂ ਕਾਫੀ ਸਮਾਨ ਐਕਸਪਾਇਰਡ ਮਿਲਿਆ ਹੈ ਜੋਕਿ ਬਣਾਏ ਜਾਣ ਵਾਲੇ ਸਮਾਨ ਵਿਚ ਵਰਤਿਆ ਜਾਣਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਜ਼ਿਲ੍ਹਾ ਸਿਹਤ ਅਫ਼ਸਰ ਰਾਜੇਸ਼ ਗਰਗ ਨੇ ਦਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਲਾਕੇ ਦੇ ਵਿਚ ਇਕ ਫ਼ੈਕਟਰੀ ਅੰਦਰ ਗ਼ਲਤ ਸਮੱਗਰੀ ਦੀ ਵਰਤੋਂ ਕਰ ਕੇ ਬੇਕਰੀ ਪ੍ਰੋਡਕਟ ਬਣਾਏ ਜਾ ਰਹੇ ਨੇ ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਸਿਹਤ ਮਹਿਕਮੇ ਦੀ ਟੀਮ ਨੇ ਚੈਕਿੰਗ ਕੀਤੀ ਅਤੇ ਸੈਂਪਲ ਲਏ। ਲਏ ਗਏ ਸੈਂਪਲਾਂ ਨੂੰ ਜਾਂਚ ਲਈ ਲੈਬ ’ਚ ਭੇਜਿਆ ਜਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਜੋ ਕਰੀਮ ਇਥੇ ਵਰਤੀ ਜਾ ਰਹੀ ਸੀ ਉਸ ਦੀ ਮਿਤੀ ਐਕਸਪਾਇਰ ਹੋ ਚੁੱਕੀ ਸੀ ਅਤੇ ਕੱੁਝ ਹੋਰ ਵੀ ਸਮੱਗਰੀ ਬਰਾਮਦ ਕੀਤੀ ਗਈ ਹੈ ਜਿਸ ਵਿਚ ਰੰਗ ਆਦਿ ਜੋ ਕਿ ਬਣਾਏ ਜਾਣ ਵਾਲੇ ਸਮਾਨ ਵਿਚ ਵਰਤੇ ਜਾਣੇ ਸੀ, ਵੀ ਐਕਸਪਾਇਰਡ ਹੀ ਮਿਲੇ ਹਨ। ਉਨ੍ਹਾਂ ਦਸਿਆ ਕਿ ਲੈਬ ਵਿਚ ਭੇਜੇ ਜਾਚ ਵਾਲੇ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਫ਼ੈਕਟਰੀ ਮਾਲਕਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ। 
ਉਨ੍ਹਾਂ ਇਹ ਵੀ ਕਿਹਾ ਕਿ ਫ਼ਿਲਹਾਲ ਫ਼ੈਕਟਰੀ ਨੂੰ ਸਿਹਤ ਮਹਿਕਮੇ ਵਲੋਂ ਆਰਜ਼ੀ ਤੌਰ ’ਤੇ ਸੀਲ ਕਰ ਦਿਤਾ ਗਿਆ ਹੈ। ਜਦੋਂ ਤਕ ਰਿਪੋਰਟ ਨਹੀਂ ਆ ਜਾਂਦੀ ਅਤੇ ਸਾਰਾ ਮਾਮਲਾ ਸਪੱਸ਼ਟ ਨਹੀਂ ਹੋ ਜਾਂਦਾ, ਉਸ ਸਮੇਂ ਤਕ ਕੁੱਝ ਵੀ ਕਹਿਣਾ ਠੀਕ ਨਹੀਂ ਹੋਵੇਗਾ ਕਿ ਕੀ ਮਿਲਾਵਟ ਹੈ ਅਤੇ ਕਿੰਨਾ ਖ਼ਰਾਬ ਸਮਾਨ ਹੈ।
ਫ਼ੋਟੋ : 4, 4 ਏ
: ਫੈਕਟ੍ਰੀ ਵਿੱਚ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਸਿਹਤ ਮਹਿਕਮੇ ਦੇ ਅਧਿਕਾਰੀ ਅਤੇ ਜਾਣਕਾਰੀ ਦਿੰਦੇ ਹੋਏ ਡੀ.ਐਚ.ਓ ਰਾਜੇਸ਼ ਗਰਗ।