ਵਿਦੇਸ਼ ਜਾਣ ਲਈ IELTS ਪਾਸ ਕੁੜੀ ਨਾਲ ਕਰਵਾਇਆ ਵਿਆਹ, ਖਰਚਾ ਕਰਵਾ ਕੇ ਕੁੜੀ ਕਹਿੰਦੀ ਮੁੰਡਾ ਪਸੰਦ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਿਸ਼ਤੇਦਾਰਾਂ ਦੀ ਲੜਕੀ ਨਾਲ ਕੀਤਾ ਸੀ ਲੜਕੇ ਦ ਵਿਆਹ

IELTS pass girl to go abroad to get married, the girl says the boy does not like

ਮੋਗਾ Moga (ਦਲੀਪ ਕੁਮਾਰ Dilip Kumar) ਵਿਦੇਸ਼ ਜਾਣ ਦੀ ਚਾਹਤ ਵਿੱਚ ਪੰਜਾਬ ਦੇ ਲੋਕ ਸਭ ਤੋਂ ਅੱਗੇ ਹਨ, ਬਾਹਰ ਜਾਣ ਦੇ ਚੱਕਰ ਵਿਚ ਆਪਣਾ ਘਰ ਬਾਰ ਜ਼ਮੀਨ ਤੱਕ ਵੇਚ ਦਿੰਦੇ ਹਨ।  ਕਈ ਵਾਰ ਆਈਲੈਟਸ ਪਾਸ (IELTS pass girl) ਲੜਕੀ ਮਿਲ ਜਾਵੇ ਤਾਂ ਆਪਣੇ ਬੇਟੇ ਨਾਲ ਵਿਆਹ ਕਰ ਲੜਕੀ ਦਾ ਸਾਰਾ ਖਰਚ ਚੁੱਕ ਕੇ  ਉਸਨੂੰ ਵਿਦੇਸ਼ ਭੇਜਦੇ। ਪਰ ਵਿਦੇਸ਼ ਦੀ ਚਾਹਤ ਸਾਰਿਆਂ ਨੂੰ ਰਾਸ ਨਹੀਂ ਆਉਂਦੀ।

ਪੰਜਾਬ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਪੁਲਿਸ ਥਾਣਿਆਂ ਵਿਚ ਦਰਜ ਹਨ ਜਿਸ ਵਿੱਚ ਆਪਣੇ  ਲੜਕੇ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਪਾਸ ਕੁੜੀ (IELTS pass girl) ਨਾਲ ਵਿਆਹ ਕਰ ਵਿਦੇਸ਼ ਭੇਜਣ ਤਕ ਅਤੇ ਉਸ ਦੀ ਪੜ੍ਹਾਈ ਤੱਕ ਦਾ ਖਰਚਾ ਕਰ ਦਿੰਦੇ ਹਨ ਪਰ ਆਖਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਪਰਿਵਾਰ ਬਰਬਾਦ ਹੋ ਜਾਂਦਾ  ਹੈ।

ਇਹੀ ਹੋਇਆ ਜ਼ਿਲ੍ਹਾ ਮੋਗਾ ਦੇ ਪਿੰਡ ਕਿਲੀ ਚਾਹਲਾ ਦੇ ਬਲਜਿੰਦਰ ਸਿੰਘ ਨਾਲ। ਬਲਜਿੰਦਰ ਸਿੰਘ  ਪੰਜਾਬ ਪੁਲਿਸ ਵਿਚ ਤੈਨਾਤ ਹੈ ਅਤੇ ਆਪਣੇ ਪਰਿਵਾਰ ਨਾਲ਼ ਥਾਣਾ ਮਹਿਣਾ ਵਿਚ ਬਣੇ ਸਰਕਾਰੀ ਕਵਾਟਰ ਵਿਚ ਰਹਿੰਦਾ ਹੈ । ਬਲਜਿੰਦਰ ਸਿੰਘ  ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਲਈ ਆਪਣੀ ਹੀ ਰਿਸ਼ਤੇਦਾਰੀ ਦੀ ਆਈਲੈਟਸ ਪਾਸ ਬੇਟੀ ਨਾਲ ਰਿਸ਼ਤਾ ਕਰ ਦਿਤਾ ਅਤੇ ਲੜਕੀ (IELTS pass girl) ਦਾ ਸਾਰਾ ਖਰਚ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆਪਰ ਲੜਕੀ ਬਾਹਰ ਜਾ ਕੇ ਪਰਿਵਾਰ ਨੂੰ ਭੁੱਲ ਗਈ। 

ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਦੇ  ਲੜਕੇ ਦੀ 20 ਅਪ੍ਰੈਲ 2018 ਨੂੰ ਜਗਰਾਵਾਂ ਦੇ ਪਿੰਡ ਮਲਕ ਦੀ ਲੜਕੀ ਪਵਨਦੀਪ ਕੌਰ ਨਾਲ ਮੰਗਣੀ ਹੋਈ ਸੀ। ਜਿਸਦੇ ਕੁਝ ਦਿਨ ਬਾਅਦ ਲੜਕੀ ਕੈਨੇਡਾ (Canada) ਚਲੀ ਗਈ। ਕਰੀਬ ਡੇਢ ਸਾਲ ਬਾਅਦ ਉਨ੍ਹਾਂ ਦੇ ਕਹਿਣੇ ਤੇ ਪਵਨਦੀਪ ਕੌਰ ਵਾਪਸ ਆਈ ਅਤੇ ਦੋਨਾਂ ਦਾ ਵਿਆਹ ਹੋ ਗਿਆ।

ਜਿਸਦੇ ਬਾਅਦ ਇਕ ਮਹੀਨਾ ਲੜਕੀ ਉਨ੍ਹਾਂ ਦੇ ਘਰ ਰਹੀ ਅਤੇ ਇਕ ਮਹੀਨੇ ਬਾਅਦ ਉਹ ਵਿਦੇਸ਼ ਚੱਲੀ ਗਈ ਪਰ ਬਾਅਦ ਵਿੱਚ ਨਾਂ ਉਨ੍ਹਾਂ ਦੇ ਲੜਕੇ ਨੂੰ ਕਹਿੰਦੀ ਕਿ ਉਸਨੂੰ ਲੜਕਾ ਪਸੰਦ ਨਹੀਂ ਹੈ। ਉਥੇ ਹੀ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਉਹਨਾਂ ਨੇ ਆਪਣਾ ਪਲਾਟ ਵੇਚ ਕੇ ਲੜਕੀ ਤੇ (IELTS pass girl)   30 ਲੱਖ ਖਰਚ ਕੀਤੇ ਹਨ।