ਨੀਤਿਕਾ ਤੋਮਰ ਦੇ ਦੋਸ਼ੀਆਂ ਨੂੰ ਫਾਂਸੀ ਲਈ ਹਾਈ ਕੋਰਟ ਪੁੱਜੇ ਮਾਪੇ

ਏਜੰਸੀ

ਖ਼ਬਰਾਂ, ਪੰਜਾਬ

ਨੀਤਿਕਾ ਤੋਮਰ ਦੇ ਦੋਸ਼ੀਆਂ ਨੂੰ ਫਾਂਸੀ ਲਈ ਹਾਈ ਕੋਰਟ ਪੁੱਜੇ ਮਾਪੇ

image

ਚੰਡੀਗੜ੍ਹ, 3 ਜੁਲਾਈ (ਸੁਰਜੀਤ ਸਿੰਘ ਸੱਤੀ) : ਫ਼ਰੀਦਾਬਾਦ ਦੇ ਬੱਲਭਗੜ੍ਹ ਵਿਚ ਕੁੜੀ ਨਿਕਿਤਾ ਤੋਮਰ  ਹਤਿਆਕਾਂਡ  ਦੇ 2 ਦੋਸ਼ੀਆਂ ਨੂੰ ਫ਼ਰੀਦਾਬਾਦ ਦੀ ਫ਼ਾਸਟ ਟ੍ਰੈਕ ਵਲੋਂ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸੁਣਾਈ ਸਜ਼ਾ ਵਧਾ ਕੇ ਫਾਂਸੀ ਦੀ ਸਜ਼ਾ ਦੇਣ ਤੇ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਨੈਤਿਕ ਦੇ ਮਾਪਿਆਂ ਨੇ ਹਾਈ ਕੋਰਟ ਪਹੁੰਚ ਕੀਤੀ ਹੈ। ਮ੍ਰਿਤਕ ਨਿਤੀਕਾ ਤੋਮਰ ਦੇ ਪਰਵਾਰ ਨੇ ਅਪੀਲ ਵਿਚ ਕਿਹਾ ਹੈ ਕਿ ਫ਼ਰੀਦਾਬਾਦ ਦੀ ਫ਼ਾਸਟ ਟ੍ਰੈਕ ਕੋਰਟ ਨੇ ਇਸ ਮਾਮਲੇ ਦੇ ਤਿੰਨ ਵਿਚੋਂ ਦੋ ਦੋਸ਼ੀਆਂ ਤੌਸੀਫ਼ ਅਤੇ ਰੇਹਾਨ ਨੂੰ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜੋ ਕਿ ਘੱਟ ਹੈ।  ਇਨ੍ਹਾਂ ਸਾਰਿਆਂ ਨੇ ਉਨ੍ਹਾਂ ਦੀ ਧੀ ਦੀ ਸ਼ਰ੍ਹੇਆਮ ਹਤਿਆ ਕੀਤੀ ਸੀ। ਅਜਿਹੇ ਵਿਚ ਦੋਹਾਂ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦਿਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਸ ਹਤਿਆਕਾਂਡ ਦਾ ਤੀਜਾ ਦੋਸ਼ੀ ਅਜਰੂਦੀਨ ਨੂੰ ਫ਼ਰੀਦਾਬਾਦ ਦੀ ਫ਼ਾਸਟ ਟ੍ਰੈਕ ਕੋਰਟ ਨੇ ਬਰੀ ਕਰ ਦਿਤਾ ਜੋ ਕਿ ਠੀਕ ਨਹੀਂ ਹੈ ਤੇ ਤੀਸਰੇ ਮੁਲਜ਼ਮ ਨੂੰ ਵੀ ਹਤਿਆ ਦਾ ਦੋਸ਼ੀ ਕਰਾਰ  ਦੇ ਕੇ ਸਜ਼ਾ ਦਿਤੀ ਜਾਵੇ।  ਇਸ ਦੇ ਨਾਲ ਹੀ ਪਰਵਾਰ ਨੇ ਇਸ ਹਤਿਆ ਦਾ ਮੁਆਵਜ਼ਾ ਦਿਤੇ ਜਾਣ ਦੀ ਵੀ ਹਾਈ ਕੋਰਟ ਤੋਂ ਮੰਗ ਕੀਤੀ ਹੈ। ਇਸ ਅਪੀਲ ਉਤੇ ਹਾਈ ਕੋਰਟ ਅਗਲੇ ਹਫ਼ਤੇ ਸੁਣਵਾਈ ਕਰੇਗਾ। 
ਮਾਮਲੇ ਮੁਤਾਬਕ ਬੱਲਭਗੜ ਵਿਚ ਪਰਵਾਰ ਨਾਲ ਰਹਿ ਰਹੀ ਉੱਤਰ ਪ੍ਰਦੇਸ਼ ਦੇ ਹਾਪੁੜ ਦੀ ਨਿਕਿਤਾ ਤੋਮਰ ਜਦੋਂ ਪਿਛਲੇ ਸਾਲ 26 ਅਕਤੂਬਰ ਦੁਪਹਿਰ ਨੂੰ ਪ੍ਰੀਖਿਆ ਦੇ ਕੇ ਕਾਲਜ ’ਚੋਂ ਨਿਕਲੀ ਤਾਂ ਤੌਸਿਫ ਨੇ ਅਪਣੇ ਦੋਸਤ ਰੇਹਾਨ ਨਾਲ ਮਿਲ ਕੇ ਨਿਕਿਤਾ ਨੂੰ ਪਹਿਲਾਂ ਜ਼ਬਰਦਸਤੀ ਅਪਣੀ ਕਾਰ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਨਹੀਂ ਮੰਨੀ ਤਾਂ ਤੌਫ਼ੀਕ ਨੇ ਉਸ ਨੂੰ ਗੋਲੀ ਮਾਰ ਦਿਤੀ ਸੀ।  ਬਾਅਦ ਵਿਚ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਸੀ। ਉਸੇ ਦਿਨ ਪੁਲਿਸ ਨੇ ਤੌਸੀਫ਼ ਸਹਿਤ ਹੋਰ ਨੌਜਵਾਨ  ਵਿਰੁਧ ਆਈ.ਪੀ.ਸੀ. ਦੀ ਧਾਰਾ-302,  364, 120 ਬੀ, 34 ਅਤੇ ਆਰੰਸ ਐਕਟ ਦੀ ਧਾਰਾ-25, 54, 59  ਦੇ ਤਹਿਤ ਐਫ਼. ਆਈ.ਆਰ  ਦਰਜ ਕਰ ਦਿਤੀ ਸੀ। 26 ਮਾਰਚ ਨੂੰ ਫ਼ਰੀਦਾਬਾਦ ਦੀ ਫ਼ਾਸਟ-ਟ੍ਰੈਕ ਕੋਰਟ ਨੇ ਤੌਸੀਫ਼ ਅਤੇ ਰੇਹਾਨ ਨੂੰ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਦੋਹਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 20000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿਤੀ ਸੀ।