ਪੰਜਾਬ ਅੰਦਰ ਪੈਦਾ ਹੋਏ ਬਿਜਲੀ ਸੰਕਟ ਕਾਰਨ ਬਿਜਲੀ ਨਿਗਮ ਨੇ ਰੋਪੜ ਤੇ ਲਹਿਰਾ ਮੁਹੱਬਤ ਦੇ ਸਾਰੇ 10 ਯੂ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਅੰਦਰ ਪੈਦਾ ਹੋਏ ਬਿਜਲੀ ਸੰਕਟ ਕਾਰਨ ਬਿਜਲੀ ਨਿਗਮ ਨੇ ਰੋਪੜ ਤੇ ਲਹਿਰਾ ਮੁਹੱਬਤ ਦੇ ਸਾਰੇ 10 ਯੂਨਿਟ ਚਲਾਏ

image

ਪਟਿਆਲਾ, 3 ਜੁਲਾਈ (ਜਸਪਾਲ ਸਿੰਘ ਢਿੱਲੋਂ) : ਪੰਜਾਬ ਅੰਦਰ ਬਿਜਲੀ ਦਾ ਲੋਡ 13000 ਮੈਗਾਵਾਟ ਤੋਂ ਉਪਰ ਹੀ ਚੱਲ ਰਿਹਾ ਹੈ, ਜਦੋਂ ਕਿ ਸਿਖਰ ਲੋਡ ਇਸ ਤੋਂ ਵੀ ਉਪਰ ਹੈ। ਇਸ ਵੇਲੇ ਬਿਜਲੀ ਨਿਗਮ ਦੇ ਅੰਕੜਿਆਂ ਮੁਤਾਬਕ ਬਿਜਲੀ ਦੀ ਖਪਤ ਦਾ ਅੰਕੜਾ 12500 ਮੈਗਾਵਾਟ ਦੇ ਕਰੀਬ ਹੈ। ਇਸ ਵੇਲੇ ਬਿਜਲੀ ਨਿਗਮ ਨੇ ਆਪਣੇ ਤਾਪ ਬਿਜਲੀ ਘਰ ਰੋਪੜ ਅਤੇ ਲਹਿਰਾ ਮੁਹੱਬਤ ਦੇ ਸਾਰੇ ਦੇ ਸਾਰੇ 10 ਯੂਨਿਟਾਂ ਤੋਂ ਬਿਜਲੀ ਉਤਪਾਦਨ ਲਿਆ ਜਾ ਰਿਹਾ ਹੈ। ਸਰਕਾਰੀ ਤਾਪ ਬਿਜਲੀ ਘਰਾਂ ਦਾ ਬਿਜਲੀ ਉਤਪਾਦਨ ਇਸ ਵੇਲੇ 1606 ਮੈਗਾਵਾਟ ਤੇ ਅਪੜ ਗਿਆ ਹੈ ਇਸ ਵਿਚ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਤੋਂ 762 ਮੈਗਾਵਾਟ ਅਤੇ ਗੁਰੂ ਹਰਗੋਬਿੰਦ ਸਾਹਿਬ ਤਾਪ ਬਿਜਲੀ ਘਰ ਲਹਿਰਾਮੁਹੰਬਤ ਤੋਂ 813 ਮੈਗਾਵਾਟ ਦਾ ਯੋਗਦਾਨ ਪਾਇਆ ਜਾ ਰਿਹਾ ਹੈ।  ਇਸ ਦੇ ਨਾਲ ਹੀ ਨਿੱਜੀ ਖੇਤਰ ਦੇ ਤਾਪ ਬਿਜਲੀ ਘਰਾਂ ਦਾ ਬਿਜਲੀ 


ਉਤਪਾਦਨ 3086 ਮੈਗਾਵਾਟ ਤੇ ਅੰਕੜੇ ਤੇ ਹੈ, ਇਸ ਵਿਚ ਤਲਵੰਡੀ ਸਾਬੋ ਤਾਪ ਬਿਜਲੀ ਘਰ ਵਣਵਾਲੀ ਤੋਂ 1238, ਰਾਜਪੁਰਾ ਤਾਪ ਬਿਜਲੀ ਘਰ ਨਲਾਸ ਤੋਂ 1343ਮੈਗਾਵਾਟ ਅਤੇ ਜੀਵੀਕੇ ਤਾਪ ਬਿਜਲੀ ਘਰ ਗੋਇੰਦਵਾਲ ਸਾਹਿਬ ਤੋਂ 503 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ।
ਇਸ ਵੇਲੇ ਪਣ ਬਿਜਲੀ ਘਰ ਵੀ ਪੂਰਾ ਬਣਦਾ ਯੋਗਦਾਨ ਪਾ ਰਹੇ ਹਨ, ਇਸ ਵਿਚ ਰਣਜੀਤ ਸਾਗਰ ਡੈਮ ਤੋਂ 323 ਮੈਗਾਵਾਟ, ਅਪਰਬਾਰੀ ਦੁਆਬ ਕੈਨਾਲ ਪ੍ਰਾਜੈਕਟ ਤੋਂ 87 ਮੈਗਾਵਾਟ, ਮੁਕੇਰੀਆਂ ਪਣ ਬਿਜਲੀ ਘਰ ਤੋਂ 137 ਮੈਗਾਵਾਟ, ਆਨੰਦਪੁਰ ਸਾਹਿਬ ਪਣ ਬਿਜਲੀ ਘਰ ਤੋਂ 120 ਮੈਗਾਵਾਟ ਅਤੇ ਸ਼ਾਨਨ ਪਣ ਬਿਜਲੀ ਪ੍ਰਾਜੈਕਟ ਹਿਮਾਚਲ ਤੋਂ 106 ਮੈਗਾਵਾਟ ਬਿਜਲੀ ਮਿਲ ਰਹੀ ਹੈ। 
ਜੇਕਰ ਨਵਿਆਉਣਯੋਗ ਸਰੋਤਾਂ ਤੇ ਝਾਤੀ ਮਾਰੀ ਜਾਵੇ ਤਾਂ ਇਹ ਵੀ 259 ਮੈਗਾਵਾਟ ਬਿਜਲੀ ਦਾ ਯੋਗਦਾਨ ਪਾ ਰਹੇ ਹਨ। ਇਸ ਵਿਚ ਸੌਰ ਊਰਜਾ ਤੋਂ 183 ਮੈਗਾਵਾਟ ਅਤੇ ਗੈਰ ਸੌਰ ਊੁਰਜਾ ਤੋਂ 75 ਮੈਗਾਵਾਟ ਦਾ ਹਿੱਸਾ ਪਾਇਆ ਜਾ ਰਿਹਾ ਹੈ। 
ਇਸ ਵੇਲੇ ਹਰ ਖੇਤਰ ’ਚ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ। ਬਿਜਲੀ ਨਿਗਮ ਟਿਕ ਇਕੀ ਲਾਕੇ ਮੌਨਸੂਨ ਦੀ ਉਡੀਕ ਕਰ ਰਿਹਾ ਹੈ ਜੇਕਰ ਅਗਲੇ ਦਿਨਾਂ ’ਚ ਬਰਸਾਤ ਹੋ ਜਾਦੀ ਹੈ ਦੇ ਬਿਜਲੀ ਨਿਗਮ ਦੀ ਵੰਡ ਪ੍ਰਣਾਲੀ ਨੂੰ ਸਾਹ ਆਵੇਗਾ। 

ਫੋਟੋ ਨੰ: 3 ਪੀਏਟੀ 5