Amritsar News: ਸੇਵਾ ਮੁਕਤ DSP ਨੇ ਪਤਨੀ ਪੁੱਤਰ ’ਤੇ ਚਲਾਈਆਂ ਗੋਲੀਆਂ, ਪੁੱਤਰ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਸੇਵਾ ਮੁਕਤ DSP ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ

Amritsar News

Amritsar News: ਅੱਜ ਦਿਨ ਦਿਹਾੜੇ ਮਜੀਠਾ ਰੋਡ ’ਤੇ CRPF ਦੇ ਸੇਵਾ ਮੁਕਤ DSP ਵਲੋਂ ਪਤਨੀ ਤੇ ਪੁੱਤ ਸਮੇਤ ਤਿੰਨ ਉੱਤੇ ਗੋਲੀਆਂ ਚਲਾਈਆ ਗਈਆਂ। ਇਸ ਗੋਲੀਬਾਰੀ ਵਿਚ ਪੁੱਤਰ ਦੀ ਮੌਕੇ ਉੱਤੇ ਮੌਤ ਹੋ ਗਈ। ਜਦੋਂ ਕਿ ਉਸ ਦੀ ਪਤਨੀ ਸਣੇ ਦੋ ਜਣੇ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। 

ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੇਵਾ ਮੁਕਤ DSP ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ, ਜੋ ਕਿ CRPF ਦਾ ਸਾਬਕਾ ਅਧਿਕਾਰੀ ਦੱਸਿਆ ਜਾ ਰਿਹਾ ਹੈ। ਇਸ ਦਾ ਆਪਣੀ ਪਤਨੀ ਨਾਲ ਕਾਫ਼ੀ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਇਸ ਨੇ ਦੂਜਾ ਵਿਆਹ ਕਰਵਾ ਲਿਆ ਸੀ।