Punjab News : ਸੁਖਬੀਰ ਬਾਦਲ ਨੇ ਸੱਚੇ ਮਨੋਂ ਨਹੀਂ ਮੰਗੀ ਮੁਆਫ਼ੀ- ਪਰਮਿੰਦਰ ਸਿੰਘ ਢੀਂਡਸਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਕਿਹਾ -ਉਹ ਕੋਈ ਸਿਆਸੀ ਸਜ਼ਾ ਨਹੀਂ ਸੀ, ਬਲਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਸੀ

ਸੁਖਬੀਰ ਬਾਦਲ ਨੇ ਸੱਚੇ ਮਨੋਂ ਨਹੀਂ ਮੰਗੀ ਮੁਆਫ਼ੀ- ਪਰਮਿੰਦਰ ਸਿੰਘ ਢੀਂਡਸਾ 

Punjab News in Punjabi : ਅਕਾਲ ਤਖਤ ਸਾਹਿਬ ਤੋਂ 2 ਦੰਸਬਰ 2024 ਨੂੰ ਜਾਰੀ ਹੁਕਮਨਾਮੇ ਨੂੰ ਸੁਖਬੀਰ ਬਾਦਲ ਨੂੰ ਹੂਬਹੂ ਨਾ ਮੰਨਣ ਤੇ ਇੱਕ ਵਾਰ ਫਿਰ ਪਰਮਿੰਦਰ ਸਿੰਘ ਢੀਂਡਸਾ ਸਵਾਲ ਚੁੱਕੇ ਹਨ। ਢੀਂਡਸਾ ਨੇ ਕਿਹਾ ਕਿ ਭਾਵੇਂ ਸੁਖਬੀਰ ਬਾਦਲ ਨੇ ਸੰਗਤ ਦੇ ਦਬਾ ਕਾਰਨ ਅਕਾਲ ਤਖ਼ਤ ਦੇ ਸਨਮੁੱਖ ਹੋ ਕੇ ਮਾਫ਼ੀ ਤਾਂ ਮੰਗ ਲਈ ਪਰ ਇਹ ਮਾਫ਼ੀ ਉਨ੍ਹਾਂ ਸੱਚੇ ਮੰਨੋਂ ਨਹੀਂ ਮੰਗੀ। ਕਿਉਂਕਿ ਬਾਅਦ ਵਿਚ ਇਹ ਸੱਚ ਲੋਕਾਂ ਦੇ ਸਾਹਮਣੇ ਆ ਗਿਆ ।

ਉਨ੍ਹਾਂ ਕਿਹਾ ਕਿ ਸੁਖਬੀਰ  ਨੂੰ ਜਿਹੜੀਆਂ ਚੀਜ਼ਾਂ ਠੀਕ ਲੱਗੀਆਂ ਉਹਨਾਂ ਨੂੰ ਤਾਂ ਮੰਨ ਲਿਆ, ਪਰ  ਜਿਹੜੀਆਂ ਚੀਜ਼ਾਂ ਠੀਕ ਨਹੀਂ ਲੱਗੀਆਂ ਉਹ ਨਹੀਂ ਮੰਨੀਆਂ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਸੁਣਾਈ ਸਜ਼ਾ ਕੋਈ ਨਹੀਂ ਸੀ ਬਲਕਿ ਇਹ ਅਕਾਲ ਤਖਤ ਸਾਹਿਬ ਦਾ ਹੁਕਮ ਸੀ । ਜਿਸ ਨੂੰ ਸਿੱਖ ਹੋਣ ਦੇ ਨਾਤੇ ਸਿਰ ਮੱਥੇ ਮੰਨਣਾ ਚਾਹੀਦਾ ਸੀ।  ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਇਸੇ ਜ਼ਿੱਦ ਕਾਰਨ ਅਕਾਲੀ ਦਲ ਹਾਸ਼ੀਏ ’ਤੇ ਪਹੁੰਚ ਗਿਆ ਹੈ ਤੇ ਅਜੇ ਵੀ ਸਮਾਂ ਹੈ ਕਿ ਸੁਖਬੀਰ ਉਸ ਹੁਕਮਨਾਮੇ ਦੀ ਪਾਲਣਾ ਕਰਨ। 

(For more news apart from Sukhbir Badal did not apologize sincerely - Parminder Singh Dhindsa  News in Punjabi, stay tuned to Rozana Spokesman)