ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵਲੋਂ ਭੁੱਖ ਹੜਤਾਲ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਹਨੂੰਮਾਨਗੜ੍ਹ ਰੋਡ ਸਥਿਤ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਵਲੋਂ ਬੀਐਚਐਮਐਸ ਦੀ ਡਿਗਰੀ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ 170 ਵਿਦਿਆਰਥੀ ..........

College students sitting on hunger strike during dharna

ਅਬੋਹਰ : ਸਥਾਨਕ ਹਨੂੰਮਾਨਗੜ੍ਹ ਰੋਡ ਸਥਿਤ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਵਲੋਂ ਬੀਐਚਐਮਐਸ ਦੀ ਡਿਗਰੀ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ 170 ਵਿਦਿਆਰਥੀ ਦਾਖਲਾ ਲੈ ਕੇ ਪੜਾਈ ਕਰਨ ਲਈ ਹੁਣ ਮੈਡੀਕਲ ਕਾਲਜ ਦੀ ਇਮਾਰਤ ਦੀ ਬਜਾਏ ਇਕ ਟੈਂਟ ਵਿਚ ਲੱਗੇ ਧਰਨੇ ਵਾਲੀ ਥਾਂ ਦੇ ਪੜਾਈ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਦਾਨ ਵਜੋ ਹੋਮਿਓਪੈਥਿਕ ਮੈਡੀਕਲ ਕਾਲਜ ਨੂੰ ਮਿਲੀ ਜਮੀਨ ਤੇ ਕਰੋੜਾਂ ਰੁਪਏ ਦਾ ਬੈਂਕ ਤੋਂ ਲੋਨ ਲੈ ਕੇ ਇੰਜਨੀਅਰਿੰਗ ਕਾਲਜ ਵੀ ਖੋਲ੍ਹ ਦਿਤਾ, ਜਿਥੇ ਮਨੈਜਮੈਂਟ ਦੀਆਂ ਗਲਤ ਨੀਤੀਆਂ ਕਾਰਨ ਦਾਖਲੇ ਪੂਰੇ ਨਹੀ ਹੋ ਸਕੇ

ਸਿੱਟੇ ਵਜੋਂ ਹੋਮਿਓਪੈਥਿਕ ਮੈਡੀਕਲ ਕਾਲਜ ਬੈਂਕ ਤੋਂ ਕਰਜ਼ੇ ਵਜੋਂ ਲਈ 5 ਕਰੋੜ ਰਕਮ 7 ਕਰੋੜ ਤੋਂ ਉਪਰ ਲੰਘ ਗਈ ਤੇ ਭੁਗਤਾਨ ਨਾ ਕੀਤੇ ਜਾਣ ਤੇ ਬੈਂਕ ਨੇ ਉਪਰੋਕਤ ਬਿਲਡਿੰਗ ਨੂੰ ਬੀਤੇ ਦਿਨੀ ਸੀਲ ਕਰ ਦਿਤਾ ਜਿਸ ਵਿਚ 170 ਸਿਖਿਆਰਥੀ ਤੇ ਲੜਕੇ ਅਤੇ ਲੜਕੀਆ ਦੇ ਹੋਸਟਲ ਵੀ ਖਾਲੀ ਕਰਵਾ ਲਏ ਜੋ ਹੁਣ ਵੱਖ-ਵੱਖ ਲੋਕਾਂ ਦੇ ਘਰਾਂ 'ਚ ਰਹਿ ਰਹੇ ਹਨ। ਵਿਦਿਆਰਥੀਆ ਵਲੋਂ ਮੈਨੇਜਮੈਂਟ ਦੇ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਕਰਨ ਤੋਂ ਇਲਾਵਾ ਅਬੋਹਰ ਦੇ ਸਰਕੂਲਰ ਰੋਡ 'ਤੇ ਸਥਿਤ ਹੋਮਿਓਪੈਥਿਕ ਮੈਡੀਕਲ ਹਸਪਤਾਲ 'ਚ ਅਣਮਿਥੇ ਸਮੇਂ ਲਈ ਧਰਨਾ ਲਗਾ ਰਖਿਆ ਹੈ। ਉਤਰ ਪ੍ਰਦੇਸ਼, ਬਿਹਾਰ, ਮਣੀਪੁਰ ਤੇ ਗੁਜਰਾਤ ਆਦਿ

ਸੂਬਿਆ ਤੋਂ ਡਾਕਟਰ ਬਣਨ ਲਈ ਬੈਂਕਾ ਤੋਂ ਕਰਜ਼ਾ ਲੈ ਕੇ ਪੜਾਈ ਕਰਨ ਆਏ ਵਿਦਿਆਰਥੀ ਅਪਣੇ ਭਵਿੱਖ ਨੂੰ ਲੈ ਚਿੰਤਾ 'ਚ ਡੁੱਬੇ ਹਨ। ਪ੍ਰਸ਼ਾਸਨ ਵਲੋਂ ਅਜੇ ਤੱਕ ਵਿਦਿਆਰਥੀਆ ਦੇ ਧਰਨੇ ਬਾਬਤ ਕੋਈ ਸਟੈਂਡ ਨਹੀ ਲਿਆ ਗਿਆ। ਅਬੋਹਰ ਦੇ ਪੁਲਿਸ ਕਪਤਾਨ ਨੇ ਕਿਹਾ ਹੈ ਕਿ ਅਬੋਹਰ ਦੇ ਪ੍ਰਸ਼ਾਸਨ ਵਲੋਂ ਮਾਮਲੇ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਡਾਕਟਰੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਹੁਣ ਕਾਲਜ ਦਾ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਵੀ ਕਾਲਜ ਬੰਦ ਹੋਣ ਕਾਰਨ ਧਰਨੇ 'ਤੇ ਬੈਠ ਗਿਆ ਹੈ।