ਟੋਲ ਪਲਾਜ਼ਾ ਨੇ ਡੇਢ ਘੰਟੇ 'ਚ ਤਿੰਨ ਵਾਰ ਕੱਟੀ ਨੌਜਵਾਨ ਦੀ ਪਰਚੀ

ਏਜੰਸੀ

ਖ਼ਬਰਾਂ, ਪੰਜਾਬ

ਦੁੱਖੀ ਨੌਜਵਾਨ ਨੇ ਪ੍ਰਸਾਸ਼ਨ ਦੀ ਖੋਲ੍ਹੀ ਪੋਲ

Toll Plaza Toll Tax Administrations Poll Government of Punjab Punjab India

ਤਲਵੰਡੀ: ਜਦੋਂ ਵੀ ਅਸੀਂ ਕੋਈ ਨਵੀਂ ਕਾਰ ਜਾਂ ਮੋਟਰਸਾਈਕਲ ਖਰੀਦਦੇ ਹਾਂ ਤਾਂ ਅਸੀਂ ਆਪਣਾ ਟੈਕਸ ਪਹਿਲਾਂ ਹੀ ਦੇ ਕੇ ਆਉਂਦੇ ਹਾਂ ਪਰ ਸਰਕਾਰ ਦੁਆਰਾ ਸੜਕਾਂ ਤੇ ਲੱਗੇ ਟੋਲ ਲੋਕਾਂ ਤੋਂ ਨਾਜਾਇਜ ਪੈਸੇ ਵਸੂਲ ਰਹੇ ਹਨ। ਮਾਮਲਾ ਤਲਵੰਡੀ ਟੋਲ ਪਲਾਜ਼ਾ ਦਾ ਹੈ ਜਿਥੇ ਕੁਝ ਸਮੇਂ ’ਚ ਹੀ ਟੋਲ ਪਲਾਜ਼ਾ ਨੇ ਰਾਹਗਿਰਾਂ ਤੋਂ 3 ਵਾਰ ਟੋਲ ਤੋਂ ਪੈਸੇ ਵਸੂਲੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਿੰਡ ਟੋਲ ਦੇ ਨਜ਼ਦੀਕ ਹੈ। ਉਹਨਾਂ ਨੂੰ ਰੋਜ਼ਾਨਾ ਆਉਣਾ ਜਾਣਾ ਪੈਂਦਾ ਹੈ ਜਿਸ ਕਾਰਨ ਹਰ ਵਾਰ ਟੋਲ ਵੀ ਦੇਣਾ ਪੈਂਦਾ ਹੈ। ਸਰਕਾਰ ਲੋਕਾਂ ਨਾਲ ਧੱਕਾ ਕਰ ਰਹੀ ਹੈ ਤੇ ਰਾਹਗੀਰਾਂ ਨੂੰ ਥੋੜੀ ਜਿਹੀ ਵੀ ਛੋਟ ਨਹੀਂ ਦਿੱਤੀ ਜਾਂਦੀ। ਟੋਲ ਪਲਾਜ਼ਾ ਤੋਂ ਇੰਨੇ ਪੈਸੇ ਇਕੱਠੇ ਹੋਣ ਦੇ ਬਾਵਜੂਦ ਵੀ ਸੜਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਨੌਜਵਾਨ ਨੇ ਅੱਗੇ ਕਿਹਾ ਕਿ ਸਰਕਾਰਾਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਲੋਕਾਂ ਨੂੰ ਰਗੜਾ ਲਗਾਇਆ ਜਾ ਰਿਹਾ ਹੈ। ਦਸ ਦਈਏ ਕਿ ਟੋਲ ਟੈਕਸ ਤੋਂ ਲੰਘਣ ਵਾਲਿਆਂ ਨੂੰ ਕੇਂਦਰ ਸਰਕਾਰ ਦੇ ਰਾਸ਼ਟਰੀ ਮਾਰਗ ਅਤੇ ਸੜਕ ਟਰਾਂਸਪੋਰਟ ਮੰਤਰਾਲੇ ਵੱਲੋਂ ਨਿਯਮ ਜਾਰੀ ਕੀਤਾ ਗਿਆ ਸੀ ਕਿ ਕੋਈ ਵੀ ਵਿਅਕਤੀ ਟੋਲ ਤੋਂ ਲੰਘਣ ਸਮੇਂ ਆਉਣ-ਜਾਣ ਦੀ ਇਕੋ ਪਰਚੀ ਨਹੀਂ ਕਟਵਾ ਸਕੇਗਾ।

ਹਰ ਵਾਰ ਨਵੀਂ ਪਰਚੀ ਕਟਵਾਉਣੀ ਪਏਗੀ। ਜਿਸ ਵਾਹਨ 'ਤੇ ਫਾਸਟ ਟੈਗ ਨਹੀਂ ਲੱਗਾ ਹੋਵੇਗਾ, ਉਸ ਤੋਂ ਵਾਰ-ਵਾਰ ਟੋਲ ਵਸੂਲ ਕੀਤਾ ਜਾਵੇਗਾ। ਜਿਹੜੇ ਵਾਹਨ ਕੈਸ਼ ਲੇਨ ਵਿਚੋਂ ਲੰਘਦੇ ਸਨ, ਪਹਿਲਾਂ ਉਹ ਟੋਲ ਤੋਂ ਲੰਘਣ ਲਈ ਆਉਣ-ਜਾਣ ਦੀ ਪਰਚੀ ਕਟਵਾ ਲੈਂਦੇ ਸਨ।

ਪਰ ਫਿਰ ਸਾਰੇ ਟੋਲ ਪਲਾਜ਼ਿਆਂ 'ਤੇ ਇਹ ਅਪ-ਡਾਊਨ ਦਾ ਪਰਚੀ ਸਿਸਟਮ ਬੰਦ ਕਰ ਦਿੱਤਾ ਗਿਆ ਸੀ। ਜੋ ਵਾਹਨ ਫਾਸਟ ਟੈਗ ਤੋਂ ਬਿਨਾਂ ਟੋਲ ਤੋਂ ਲੰਘੇਗਾ, ਉਸ ਨੂੰ ਓਨੀ ਵਾਰ ਹੀ ਟੋਲ ਦੇਣਾ ਪਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।