ਉਲੰਪਿਕ ਖੇਡਾਂ : ਬੈਲਜੀਅਮ ਨੇ ਤੋੜਿਆ ਭਾਰਤੀ ਮੁੰਡਿਆਂ ਦੀ ਹਾਕੀ ਟੀਮ ਦਾ ਸੋਨ ਸੁਪਨਾ
ਉਲੰਪਿਕ ਖੇਡਾਂ : ਬੈਲਜੀਅਮ ਨੇ ਤੋੜਿਆ ਭਾਰਤੀ ਮੁੰਡਿਆਂ ਦੀ ਹਾਕੀ ਟੀਮ ਦਾ ਸੋਨ ਸੁਪਨਾ
2-5 ਨਾਲ ਕਰਾਰੀ ਹਾਰ ਪਰ ਕਾਂਸੀ ਤਮਗ਼ੇ ਦੀ ਆਸ ਬਰਕਰਾਰ.
ਟੋਕੀਉ, 3 ਅਗੱਸਤ : ਭਾਰਤੀ ਹਾਕੀ ਟੀਮ ਦਾ 41 ਸਾਲ ਬਾਅਦ ਉਲੰਪਿਕ ਸੋਨ ਤਮਗ਼ਾ ਜਿੱਤਣ ਦਾ ਸੁਪਨਾ ਮੰਗਲਵਾਰ ਨੂੰ ਇਥੇ ਬੈਲਜੀਅਮ ਹੱਥੋਂ ਅੰਤਮ ਚਾਰ ਵਿਚ 2-5 ਨਾਲ ਕਰਾਰੀ ਹਾਰ ਨਾਲ ਟੁੱਟ ਗਿਆ ਪਰ ਟੋਕੀਉ ਖੇਡਾਂ ਵਿਚ ਟੀਮ ਹੁਣ ਵੀ ਕਾਂਸੀ ਤਮਗ਼ੇ ਦੀ ਦੌੜ ਵਿਚ ਬਣੀ ਹੋਈ ਹੈ | ਭਾਰਤੀ ਟੀਮ ਇਕ ਸਮੇਂ ਵਾਧੇ 'ਤੇ ਸੀ ਪਰ ਆਖ਼ਰੀ 11 ਮਿੰਟਾਂ ਵਿਚ ਤਿੰਨ ਗੋਲ ਗਵਾਉਣ ਅਤੇ ਅਲੈਕਸਾਂਦਰ ਹੈਾਡਰਿਕਸ (19ਵੇਂ, 49ਵੇਂ ਤੇ 53ਵੇਂ ਮਿੰਟ) ਦੀ ਹੈਟਰਿਕ ਉਸ 'ਤੇ ਭਾਰੀ ਪੈ ਗਈ | ਵਿਸ਼ਵ ਚੈਂਪੀਅਨ ਬੈਲਜੀਅਮ ਵਲੋਂ ਹੈਾਡਰਿਕਸ ਤੋਂ ਇਲਾਵਾ ਲੋਈਕ ਫ਼ੈਨੀ ਲਯਪਰਟ (ਦੂਜੇ) ਅਤੇ ਜਾਨ ਜਾਨ ਹੋਹਮੇਨ (60ਵੇਂ ਮਿੰਟ) ਨੇ ਵੀ ਗੋਲ ਕੀਤੇ |
ਭਾਰਤ ਵਲੋਂ ਹਰਮਨਪ੍ਰੀਤ ਸਿੰਘ ਨੇ ਸਤਵੇਂ ਅਤੇ ਮਨਦੀਪ ਸਿੰਘ ਨੇ ਅਠਵੇਂ ਮਿੰਟ ਵਿਚ ਗੋਲ ਕੀਤੇ ਸਨ | ਬੈਲਜੀਅਮ ਰਿਉ ਉਲੰਪਿਕ ਦਾ ਚਾਂਦੀ ਤਮਗ਼ਾ ਜੇਤੂ ਹੈ ਅਤੇ ਉਸ ਨੇ ਇਸ ਤਰ੍ਹਾਂ ਲਗਾਤਾਰ ਦੂਜੀ ਵਾਰ ਉਲੰਪਿਕ ਫ਼ਾਈਨਲ ਵਿਚ ਥਾਂ ਬਣਾਈ ਹੈ, ਜਿਥੇ ਉਸ ਦਾ ਸਾਹਮਣਾ ਆਸਟ੍ਰੇਲੀਆ ਅਤੇ ਜਰਮਨੀ ਵਿਚਾਲੇ ਦੂਜੇ ਸੈਮੀ ਫ਼ਾਈਨਲ ਦੇ ਜੇਤੂ ਨਾਲ ਹੋਵੇਗਾ | ਭਾਰਤ ਨੇ ਆਖ਼ਰੀ ਵਾਰ ਮਾਸਕੋ ਉਲੰਪਿਕ 1980 ਵਿਚ ਫ਼ਾਈਨਲ ਵਿਚ ਥਾਂ ਬਣਾਈ ਸੀ ਅਤੇ ਉਦੋਂ ਟੀਮ ਨੇ ਅਪਣੇ ਅੱਠ ਸੋਨ ਤਮਿਗ਼ਆਂ 'ਚੋਂ ਆਖ਼ਰੀ ਸੋਨ ਸੋਨ ਤਮਗ਼ਾ ਜਿਤਿਆ ਸੀ | ਸੈਮੀ ਫ਼ਾਈਨਲ ਵਿਚ ਹਾਰ ਲਈ ਭਾਰਤੀ ਟੀਮ ਹੀ ਦੋਸ਼ੀ ਰਹੀ ਕਿਉਂਕਿ ਬੈਲਜੀਅਮ ਨੇ ਚਾਰ ਗੋਲ ਪੈਨਲਟੀ ਕਾਰਨਰ 'ਤੇ ਕੀਤੇ | ਵਿਸ਼ਵ ਚੈਂਪੀਅਨ ਟੀਮ ਨੇ ਭਾਰਤੀ ਰਖਿਆ ਕਤਾਰ 'ਤੇ ਲਗਾਤਾਰ ਦਬਾਅ ਬਣਾਈ ਰਖਿਆ ਅਤੇ 14 ਪੈਨਲਟੀ ਕਾਰਨਰ ਹਾਸਲ ਕੀਤੇ, ਜਿਨ੍ਹਾਂ ਵਿਚੋਂ ਚਾਰ ਨੂੰ ਉਸ ਨੇ ਗੋਲ ਵਿਚ ਤਬਦੀਲ ਕੀਤਾ | ਭਾਰਤ ਨੇ ਵੀ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਇਨ੍ਹਾਂ 'ਚੋਂ ਉਹ ਸਿਰਫ ਇਕ 'ਤੇ ਹੀ ਗੋਲ ਕਰ ਸਕੀ | ਭਾਰਤ ਕੋਲ ਹਾਲੇ ਵੀ ਕਾਂਸੀ ਤਮਗ਼ਾ ਜਿੱਤਣ ਦਾ ਮੌਕਾ ਹੈ, ਜਿਸ ਲਈ
ਉਹ ਵੀਰਵਾਰ ਨੂੰ ਆਸਟ੍ਰੇਲੀਆ ਜਾਂ ਜਰਮਨੀ ਨਾਲ ਭਿੜੇਗੀ |
ਭਾਰਤ ਨੇ ਹੌਲੀ ਸ਼ੁਰੂਆਤ ਕੀਤੀ, ਜਦੋਂਕਿ ਬੈਲਜੀਅਮ ਨੇ ਸ਼ੁਰੂ ਵਿਚ ਹੀ ਮੈਚ 'ਤੇ ਕਾਬੂ ਰਖਿਆ ਤੇ ਇਸ ਵਿਚਾਲੇ ਇਕ ਗੋਲ ਵੀ ਦਾਿਗ਼ਆ | ਬੈਲਜੀਅਮ ਅਪਣੇ ਪਹਿਲੇ ਹਮਲੇ 'ਤੇ ਹੀ ਪੈਨਲਟੀ ਕਾਰਨਰ ਹਾਸਲ ਕਰਨ ਵਿਚ ਸਫ਼ਲ ਰਿਹਾ, ਜਿਸ ਨੂੰ ਲਯਪਰਟ ਨੇ ਤਾਕਤਵਰ ਫ਼ਿਲਕ ਨਾਲ ਗੋਲ ਵਿਚ ਬਦਲਿਆ | (ਪੀਟੀਆਈ)