ਕਿਸਾਨੀ ਅੰਦੋਲਨ ਤੋਂ ਵਾਪਸ ਪਰਤੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤਨੀ ਅਤੇ ਪਿਉ ਦੀ ਪਹਿਲਾਂ ਹੋ ਚੁੱਕੀ ਮਾਂ

punjabi youth

 ਮੁਹਾਲੀ : ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਅੱਠ ਮਹੀਨੇ ਹੋ ਗਏ ਹਨ। ਇਸ ਦੌਰਾਨ ਪੰਜ ਸੌ ਤੋਂ ਜਿਆਦਾ ਕਿਸਾਨ ਸ਼ਹੀਦ ਹੋ ਗਏ। ਇਸ ਦੇ ਬਾਵਜੂਦ ਕੇਂਦਰ ਸਰਕਾਰ ਕੇ ਕੰਨਾਂ ‘ਤੇ ਜੂੰਅ ਨਹੀਂ ਸਰਕ ਰਹੀ। ਸੰਘਰਸ਼ੀ ਸਥਾਨਾਂ ‘ਤੇ ਕਿਸਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਸ ਦੌਰਾਨ ਪਿੰਡ ਰਾਏਪੁਰ ਕਲਾਂ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ  ਦੀ ਪਹਿਚਾਣ ਜਤਿੰਦਰ ਸਿੰਘ (34 ਸਾਲ)  ਵਜੋਂ ਹੋਈ ਹੈ। ਮ੍ਰਿਤਕ ਕਿਸਾਨੀ ਅੰਦੋਲਨ 'ਚ ਸਿੰਘੂ ਬਾਰਡਰ ਉੱਤੇ ਪਿੰਡ ਰਾਏਪੁਰ ਕਲਾਂ ਦੇ ਵਸਨੀਕਾਂ ਵੱਲੋਂ ਚਲਾਏ ਜਾ ਰਹੇ ਲੰਗਰ 'ਚ ਆਪਣੀਆਂ ਸੇਵਾਵਾਂ ਨਿਭਾਉਂਦਾ ਆ ਰਿਹਾ ਸੀ।

ਉਹ ਬੀਤੇ ਐਤਵਾਰ ਨੂੰ ਹੀ ਲਗਾਤਾਰ 20 ਦਿਨ ਸਿੰਘੂ ਬਾਰਡਰ 'ਤੇ ਬਿਤਾਉਣ ਮਗਰੋਂ ਵਾਪਸ  ਪਿੰਡ ਪਰਤਿਆ ਸੀ।  ਜਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਤਨੀ ਅਤੇ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੇ ਪਿੱਛੇ ਬਜ਼ੁਰਗ ਮਾਤਾ ਅਤੇ ਨੌਂ ਸਾਲਾ ਪੁੱਤਰ ਨੂੰ ਰੌਦੇ ਹੋਏ ਛੱਡ ਗਿਆ।