ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਤਨਖ਼ਾਹ ਤੇ ਪੰਜਾਬ ਸਰਕਾਰ ਵਲੋਂ ਭਰੇ ਜਾਂਦੇ

ਏਜੰਸੀ

ਖ਼ਬਰਾਂ, ਪੰਜਾਬ

ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਤਨਖ਼ਾਹ ਤੇ ਪੰਜਾਬ ਸਰਕਾਰ ਵਲੋਂ ਭਰੇ ਜਾਂਦੇ ਇਨਕਮ ਟੈਕਸ ਦੀ ਸਹੂਲਤ ਛੱਡਣ ਦਾ ਲਿਆ ਫ਼ੈਸਲਾ

image

ਇਨਕਮ ਟੈਕਸ ਦੀ ਸਹੂਲਤ ਛੱਡਣ ਦਾ ਲਿਆ ਫ਼ੈਸਲਾ


ਸੁਨਾਮ, 3 ਅਗੱਸਤ (ਅਜੈਬ ਸਿੰਘ ਮੋਰਾਂਵਾਲੀ) : ਅਮਨ ਅਰੋੜਾ ਵਿਧਾਇਕ  ਸੁਨਾਮ ਨੇ ਅੱਜ  ਮਾਣਯੋਗ ਸਪੀਕਰ ਸਾਹਿਬ ਨੂੰ  ਇਕ ਚਿੱਠੀ ਲਿਖੀ ਜਿਸ ਵਿਚ ਉਨ੍ਹਾਂ ਕਿਹਾ ਕਿ ਮੈਨੂੰ ਵਿਧਾਇਕ ਵਜੋਂ ਮਿਲਦੀ ਤਨਖ਼ਾਹ ਅਤੇ ਪੰਜਾਬ ਸਰਕਾਰ ਵਲੋਂ ਭਰੇ ਜਾਂਦੇ ਇਨਕਮ ਟੈਕਸ ਛੱਡਣਾ ਚਾਹੁੰਦਾ ਹਾਂ | ਉਨ੍ਹਾਂ ਲਿਖਿਆ ਕਿ  ਅੱਜ ਪੰਜਾਬ ਕੰਗਾਲੀ ਦੇ ਕੰਢੇ 'ਤੇ ਖੜ੍ਹਾ ਹੈ ਜਿਸ ਕਾਰਨ ਪੰਜਾਬ ਦੀ ਅੱਜ ਵਿੱਤੀ ਹਾਲਤ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ | ਇਸ ਨੂੰ  ਦਰੁਸਤ ਕਰ ਕੇ ਲੀਹ 'ਤੇ ਲਿਆਉਣ ਦੀ ਜ਼ਿੰਮੇਵਾਰੀ ਵੀ ਸੱਭ ਤੋਂ ਵੱਧ ਸਿਆਸੀ ਲੀਡਰਸ਼ਿਪ ਦੀ ਹੀ ਬਣਦੀ ਹੈ | 
ਉਨ੍ਹਾਂ ਅੱਗੇ ਕਿਹਾ ਕਿ ਮੀਡੀਆ ਤੋਂ ਪਤਾ ਲਗਿਆ ਹੈ ਕਿ ਵਿਧਾਇਕ ਵਜੋਂ ਮਿਲਦੀ ਤਨਖ਼ਾਹ ਦਾ ਇਨਕਮ ਟੈਕਸ ਪੰਜਾਬ ਸਰਕਾਰ ਵਲੋਂ ਭਰਿਆ ਜਾਂਦਾ ਹੈ ਜਿਸ ਨੂੰ  ਮੈਂ ਨਾ ਵਾਜਬ ਮੰਨਦੇ ਹੋਏ ਇਸ ਸਹੂਲਤ ਨੂੰ  ਸਰੈਂਡਰ ਕਰਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਆਉਣ ਵਾਲੇ ਸੈਸ਼ਨ ਦੌਰਾਨ ਇਸ ਸਹੂਲਤ ਬਾਰੇ ਅਤੇ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਨੂੰ  ਮਿਲਦੀਆਂ ਇਕ ਤੋਂ ਵੱਧ ਪੈਨਸ਼ਨਾਂ ਰੱਦ ਕਰਨ ਬਾਰੇ ਸਰਕਾਰ ਪੁਖਤਾ ਕਾਨੂੰਨ ਲੈ ਕੇ ਆਵੇ ਕਿਉਂਕਿ ਪਿਛਲੀਆਂ ਸਰਕਾਰਾਂ ਵੇਲੇ ਦੇ ਬਣੇ ਇਹ ਕਾਨੂੰਨ  ਬਿਲਕੁਲ ਹੀ ਗ਼ਲਤ ਅਤੇ ਗ਼ੈਰ ਵਾਜਬ ਅਤੇ ਪੰਜਾਬ ਦੀ ਜਨਤਾ ਉਪਰ ਨਾਜਾਇਜ਼ ਬੋਝ ਪਾਉਣ ਵਾਲੇ ਹਨ ਜਿਨ੍ਹਾਂ ਨੂੰ  ਸਰਕਾਰ ਨੂੰ  ਤੁਰਤ ਖ਼ਤਮ ਕਰਨਾ ਚਾਹੀਦਾ ਹੈ | 
ਜ਼ਿਕਰਯੋਗ ਹੈ ਕਿ ਪਹਿਲਾਂ ਵੀ  ਉਨ੍ਹਾਂ ਨੇ ਜਦੋਂ ਸੈਸ਼ਨ ਦੌਰਾਨ ਕੰਮ ਨਹੀਂ ਸੀ ਚੱਲ ਰਿਹਾ ਤਾਂ ਉਨ੍ਹਾਂ ਜੇ ਕੰਮ ਨਹੀਂ ਤਾਂ ਭੱਤਾ ਨਹੀਂ ਦੀ ਪਿਰਤ ਪਾਉਣ ਦੀ ਗੱਲ ਕੀਤੀ ਅਤੇ  ਉਨ੍ਹਾਂ ਭੱਤਾ ਨਹੀਂ ਲਿਆ | ਇਸ ਸਬੰਧੀ ਧਰਮ ਪ੍ਰਚਾਰ ਕੇਂਦਰ (ਸੈਂਟਰ ਫਾਰ ਸਿੱਖ ਸਟੱਡੀ) ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਸਾਰੇ ਵਿਧਾਇਕਾਂ ਦਾ ਫ਼ਰਜ਼ ਬਣਦਾ ਹੈ ਕਿ ਜਿਹੜੀ ਤਨਖ਼ਾਹ ਮਿਲਦੀ ਹੈ ਉਹ ਆਪ ਟੈਕਸ ਭਰਨ | 
ਉਨ੍ਹਾਂ ਕਿਹਾ ਕਿ ਇਹ ਵੀ ਅਮਨ ਅਰੋੜਾ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਚਿੱਠੀ ਵਿਚ ਸਪੀਕਰ ਸਾਹਿਬ ਨੂੰ  ਕਿਹਾ ਹੈ ਕਿ ਜੇ ਵਿਧਾਇਕਾਂ ਜਾਂ ਮੰਤਰੀਆਂ ਨੂੰ  ਮਿਲਦੀਆਂ ਇਕ ਤੋਂ ਵੱਧ ਪੈਨਸ਼ਨਾਂ ਬੰਦ ਕੀਤੀਆਂ ਜਾਣ, ਇਸ ਸਬੰਧੀ ਵਿਧਾਨ ਸਭਾ ਵਿਚ ਇਹ ਕਾਨੂੰਨ ਪਾਸ ਕਰਨਾ ਚਾਹੀਦਾ ਹੈ |
ਫੋਟੋ 3-15