ਸਿੱਖ ਕੌਮ ਦੇ ਅਖੌਤੀ ਠੇਕੇਦਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀ ਬਚਾਉਣ ਵਿਚ ਲੱਗੇ?

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਕੌਮ ਦੇ ਅਖੌਤੀ ਠੇਕੇਦਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀ ਬਚਾਉਣ ਵਿਚ ਲੱਗੇ?

image

ਅੰਮਿ੍ਤਸਰ, 3 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ  ਸਿੱਖ ਹੀ ਨਹੀਂ, ਦੁਨੀਆਂ ਭਰ ਦੇ ਗ਼ੈਰ-ਸਿੱਖ ਤੇ ਵਿਦਵਾਨ ਵੀ ਪੂਜਦੇ ਹਨ | ਪਰ ਸਿੱਖ ਕੌਮ ਦੇ ਅਖੌਤੀ ਠੇਕੇਦਾਰ, ਇਸ ਮਹਾਨ ਗ੍ਰੰਥ ਦੀ ਬੇਅਦਬੀਆਂ, ਸੌਦਾ–ਸਾਧ ਤੇ ਉਸ ਦੇ ਚੇਲਿਆਂ 2015 ਵਿਚ ਕੀਤੀ ਜਦ ਪੰਜਾਬ ਵਿਚ ਪੰਥਕ ਸਰਕਾਰ ਸੀ | ਸਿੱਖ ਵਿਦਵਾਨਾਂ ਅਨੁਸਾਰ ਹੈਰਾਨੀ ਇਸ ਗੱਲ ਦੀ ਹੈ ਕਿ ਸਾਧ ਦੀਆਂ ਚੰਦ ਵੋਟਾਂ ਖ਼ਾਤਰ ਦੋਸ਼ੀਆਂ ਨੂੰ  ਖੁਲ੍ਹੀ ਛੁੁੱਟੀ ਬੇਅਦਬੀਆਂ ਕਰਨ ਦੀ ਮਿਲੀ ਜਿਸ ਕਾਰਨ ਗੁਨਾਹਗਾਰ ਸਜ਼ਾਵਾਂ ਤੋਂ ਹੁਣ ਤਕ ਬਚੇ ਹਨ | ਸਿੱਖ ਕੌਮ ਨੂੰ  ਅਗਵਾਈ ਦੇਣ ਵਾਲੇ ਤਖ਼ਤਾਂ ਦੇ ਜਥੇਦਾਰਾਂ ਪੰਥ ਵਿਚੋਂ ਛੇਕੇ ਸਾਧ ਨੂੰ  ਬਿਨਾਂ ਮੰਗਿਆ ਮਾਫ਼ੀ, ਬਾਦਲਾਂ ਦੇ ਕਹਿਣ 'ਤੇ ਦਿਤੀ | 
ਅੱਜਕਲ ਬੇਅਦਬੀਆਂ ਦੀ ਚਰਚਾ ਹੈ ਕਿ ਜੇਕਰ ਸਿੱਖ ਕੌਮ ਦਾ ਇਹ ਗੰਭੀਰ ਮਸਲਾ ਨਾ ਸੁਲਝਿਆ ਤਾਂ ਆ ਰਹੀਆਂ ਚੋਣਾਂ ਵਿਚ ਕਾਂਗਰਸ ਨੂੰ  ਸਿੱਖ ਵੋਟਰ ਨਹੀਂ ਬਖ਼ਸ਼ਣਗੇ | ਦੂਸਰੇ ਪਾਸੇ ਬਾਦਲਾਂ ਦੀ ਕੋਸ਼ਿਸ਼ ਹੈ ਕਿ ਉਹ ਦੁੱਧ ਧੋਤੇ ਬਣੇ ਰਹਿਣ ਤਾਂ ਜੋ ਉਨ੍ਹਾਂ ਦੀ ਗੁਆਚੀ ਸਾਖ ਬਚ ਸਕੇ | ਇਸ ਤੋ ਸਪੱਸ਼ਟ ਹੈ ਕਿ ਉਕਤ ਦੋਹਾਂ ਸਰਕਾਰਾਂ ਦੇ ਸਾਬਕਾ ਤੇ ਮੌਜੂਦਾ ਮੁਖੀ ਇਕ ਦੂੂਸਰੇ ਨੂੰ  ਬਚਾਉਣ ਵਿਚ ਲੱਗੇ ਹਨ | ਉਧਰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਹਮਾਇਤੀ ਮੰਤਰੀ ਐਮ ਐਲ ਏ ਯਤਨਸ਼ੀਲ ਹਨ ਕਿ ਮੱਧਮ ਰਫ਼ਤਾਰ ਵਿਚ ਚਲ ਰਹੇ ਤੇ ਠੰਢੇ ਬਸਤੇ 'ਚ ਪਏ ਬੇਅਦਬੀ ਦੇ ਕੇਸ ਚੋਣ ਜ਼ਾਬਤੇ ਤੋਂ ਪਹਿਲਾ ਗੁਨਹਾਗਾਰ ਬੇਨਕਾਬ ਕਰਵਾਏ ਜਾਣ | ਪਰ ਸਿੱਖ ਤੇ ਪੰਥਕ ਹਲਕੇ ਮਹਿਸੂਸ ਕਰਦੇ ਹਨ ਕਿ ਕੀ ਗੁਨਾਹਗਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਉਪਰ ਹਨ, ਜੋ ਇਕ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ  ਰੋਜ਼ ਪੂਜਦੇ ਹਨ | ਦੂਸਰੇ ਪਾਸੇ ਬੇਅਦਬੀਆਂ ਕਰਨ ਵਾਲਿਆਂ ਨੂੰ  ਬਚਾਅ ਵੀ ਰਹੇ ਹਨ |