ਈਡੀ ਨੇ 'ਨੈਸ਼ਨਲ ਹੇਰਾਲਡ' 'ਚ 'ਯੰਗ ਇੰਡੀਅਨ' ਦਫ਼ਤਰ ਨੂੰ ਕੀਤਾ ਸੀਲ

ਏਜੰਸੀ

ਖ਼ਬਰਾਂ, ਪੰਜਾਬ

ਈਡੀ ਨੇ 'ਨੈਸ਼ਨਲ ਹੇਰਾਲਡ' 'ਚ 'ਯੰਗ ਇੰਡੀਅਨ' ਦਫ਼ਤਰ ਨੂੰ ਕੀਤਾ ਸੀਲ

IMAGE


ਕਾਂਗਰਸ ਹੈੱਡਕੁਆਰਟਰ ਦੇ ਬਾਹਰ ਵਧਾਈ ਸੁਰੱਖਿਆ

ਨਵੀਂ ਦਿੱਲੀ, 3 ਅਗੱਸਤ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਾਲਡ ਦਫਤਰ ਨੂੰ  ਸੀਲ ਕਰ ਦਿਤਾ ਹੈ | ਇਹ ਵੀ ਹਦਾਇਤ ਕੀਤੀ ਕਿ ਏਜੰਸੀ ਦੀ ਅਗਾਊਾ ਇਜਾਜ਼ਤ ਤੋਂ ਬਿਨਾਂ ਇਮਾਰਤ ਨਾ ਖੋਲ੍ਹੀ ਜਾਵੇ | ਈਡੀ ਵਲੋਂ ਜਾਰੀ ਇਸ ਨਿਰਦੇਸ਼ ਤੋਂ ਬਾਅਦ ਦਿੱਲੀ ਸਥਿਤ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਮੁੱਖ ਦਫ਼ਤਰ ਦੇ ਬਾਹਰ ਵਾਧੂ ਪੁਲਿਸ ਬਲ ਤਾਇਨਾਤ ਕਰ ਦਿਤੇ ਗਏ ਹਨ | ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਕਾਂਗਰਸ ਨੇ ਇਸ ਮੁੱਦੇ 'ਤੇ ਸਰਕਾਰ ਵਿਰੁਧ ਮੋਰਚਾ ਖੋਲਿ੍ਹਆ ਹੋਇਆ ਹੈ | ਕਾਂਗਰਸ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਵਿਰੋਧੀ ਪਾਰਟੀਆਂ ਨੂੰ  ਪ੍ਰੇਸ਼ਾਨ ਕਰਨ ਲਈ ਈਡੀ ਦੀ ਦੁਰਵਰਤੋਂ ਕਰ ਰਹੀ ਹੈ | ਕਾਂਗਰਸ ਨੇ ਦਿੱਲੀ ਪੁਲਿਸ ਵਲੋਂ ਹੈੱਡਕੁਆਰਟਰ ਦੇ ਰਸਤੇ ਬੰਦ ਕਰਨ ਦੀ ਨਿਖੇਧੀ ਕੀਤੀ ਹੈ |
ਈਡੀ ਦੀਆਂ ਤਾਜ਼ਾ ਕਾਰਵਾਈਆਂ ਦੌਰਾਨ ਕਾਂਗਰਸ ਨੇ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕੀਤਾ | ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੱਦੇਨਜ਼ਰ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ | ਕਾਂਗਰਸ ਵੀ ਲਗਾਤਾਰ ਇਸ ਮੁੱਦੇ ਨੂੰ  ਸੰਸਦ ਵਿਚ ਉਠਾ ਰਹੀ ਹੈ | ਕਾਂਗਰਸ ਮੈਂਬਰਾਂ ਨੇ ਬੁੱਧਵਾਰ ਨੂੰ  ਲੋਕ ਸਭਾ 'ਚ ਹੰਗਾਮਾ ਕੀਤਾ | ਕਾਂਗਰਸ ਨੇ ਲੋਕ ਸਭਾ ਵਿਚ ਦਾਅਵਾ ਕੀਤਾ ਕਿ ਜਾਂਚ ਏਜੰਸੀ ਈਡੀ ਵਿਰੋਧੀ ਪਾਰਟੀਆਂ ਨੂੰ  ਕੁਚਲਣ ਲਈ ਭਾਜਪਾ ਸਰਕਾਰ ਦਾ ਇਕ ਸਾਧਨ ਬਣ ਗਈ ਹੈ |
ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਦੀ ਆਪਣੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ  ਕਾਂਗਰਸ ਦੀ ਮਲਕੀਅਤ ਵਾਲੇ ਨੈਸ਼ਨਲ ਹੈਰਾਲਡ ਅਖਬਾਰ ਦੇ ਮੁੱਖ ਦਫਤਰ ਸਮੇਤ ਦਿੱਲੀ ਵਿਚ 12 ਥਾਵਾਂ 'ਤੇ ਛਾਪੇਮਾਰੀ ਕੀਤੀ |  ਈਡੀ ਦੀ ਇਸ ਕਾਰਵਾਈ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਕਾਂਗਰਸ ਦੇ ਹੈੱਡਕੁਆਰਟਰ ਨਾਲ ਜੁੜੇ ਰਸਤਿਆਂ ਨੂੰ  ਬੰਦ ਕਰ ਦਿਤਾ ਹੈ ਜੋ ਹੈਰਾਨ ਕਰਨ ਵਾਲਾ ਹੈ | ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, 'ਦਿੱਲੀ ਪੁਲਿਸ ਵਲੋਂ ਅਿਖ਼ਲ ਭਾਰਤੀ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਨਾਲ ਜੁੜੇ ਰਸਤੇ ਬੰਦ ਕਰ ਦਿਤੇ ਹਨ |' ਉਨ੍ਹਾਂ 24 ਅਕਬਰ ਰੋਡ ਸਥਿਤ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਦਾ ਇਕ ਵੀਡੀਉ ਵੀ ਸਾਂਝਾ ਕੀਤਾ ਜਿਸ ਵਿਚ ਕਈ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਹਨ |
(ਪੀਟੀਆਈ)