ਚੰਡੀਗੜ੍ਹ ਵਿਚ ਕਈ ਅਫਸਰਾਂ ਦੇ ਤਬਾਦਲੇ, ਇੱਕ IFS ਅਤੇ ਇੱਕ DANICS ਕਾਡਰ ਦਾ ਅਧਿਕਾਰੀ ਹੋਇਆ ਸ਼ਾਮਲ 

ਏਜੰਸੀ

ਖ਼ਬਰਾਂ, ਪੰਜਾਬ

ਖੁਸ਼ਪ੍ਰੀਤ ਕੌਰ ਨੂੰ ਡੈਨਿਕਸ ਕੇਡਰ ਵਿਚ ਸ਼ਾਮਲ ਕਰਨ ਤੋਂ ਬਾਅਦ ਉਸ ਨੂੰ ਐਸਡੀਐਮ ਪੂਰਬੀ ਵਜੋਂ ਤਾਇਨਾਤ ਕੀਤਾ ਗਿਆ ਹੈ

Transfers

ਚੰਡੀਗੜ੍ਹ - ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਕਈ ਅਧਿਕਾਰੀਆਂ ਨੂੰ ਵਾਧੂ ਚਾਰਜ ਦੇਣ ਦੇ ਹੁਕਮ ਜਾਰੀ ਕੀਤੇ ਹਨ ਤੇ ਕਈ ਅਫ਼ਸਰਾਂ ਨੂੰ ਰਾਹਤ ਦਿੱਤੀ ਗਈ ਹੈ।  ਆਈਐਫਐਸ ਅਰੁਲ ਰਾਜਨ ਨੂੰ ਇਸ ਵਿਚ ਰਾਹਤ ਦਿੱਤੀ ਗਈ ਹੈ। ਉਨ੍ਹਾਂ ਦੀ ਥਾਂ 'ਤੇ ਟੀ.ਸੀ ਨੌਟਿਆਲ ਸ਼ਾਮਲ ਹੋਏ ਹਨ। ਉਨ੍ਹਾਂ ਨੂੰ ਜੰਗਲਾਤ ਵਿਭਾਗ ਦੇ ਚੀਫ਼ ਕੰਜ਼ਰਵੇਟਰ ਦੇ ਨਾਲ-ਨਾਲ ਚੀਫ਼ ਵਾਰਡਨ ਸਾਇੰਸ ਐਂਡ ਟੈਕਨਾਲੋਜੀ ਅਤੇ ਜੰਗਲਾਤ ਅਤੇ ਜੰਗਲੀ ਜੀਵ ਦੇ ਐਚਓਡੀ ਦਾ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਲੈ ਰਹੇ ਅਰੁਲ  ਰਾਜਨ ਨੂੰ ਜੰਗਲਾਤ ਵਿਭਾਗ ਦੇ ਕੰਜ਼ਰਵੇਟਰ, ਡਿਪਟੀ ਕੰਜ਼ਰਵੇਟਰ ਵਰਗੇ ਕਈ ਹੋਰ ਅਹੁਦੇ ਦਿੱਤੇ ਗਏ ਹਨ।

ਇਸ ਤੋਂ ਪਹਿਲਾਂ ਨਿਤੀਸ਼ ਸਿੰਗਲਾ ਐਸਡੀਐਮ ਈਸਟ ਦਾ ਚਾਰਜ ਦੇਖ ਰਹੇ ਸਨ। ਖੁਸ਼ਪ੍ਰੀਤ ਕੌਰ ਨੂੰ ਡੈਨਿਕਸ ਕੇਡਰ ਵਿਚ ਸ਼ਾਮਲ ਕਰਨ ਤੋਂ ਬਾਅਦ ਉਸ ਨੂੰ ਐਸਡੀਐਮ ਪੂਰਬੀ ਵਜੋਂ ਤਾਇਨਾਤ ਕੀਤਾ ਗਿਆ ਹੈ। ਨਿਤੀਸ਼ ਸਿੰਗਲਾ ਨੂੰ ਡਾਇਰੈਕਟਰ ਇੰਡਸਟਰੀਜ਼, ਡਾਇਰੈਕਟਰ ਪਸ਼ੂ ਪਾਲਣ, ਡਾਇਰੈਕਟਰ ਖੁਰਾਕ ਤੇ ਸਪਲਾਈਜ਼, ਸੰਯੁਕਤ ਸਕੱਤਰ ਰੁਜ਼ਗਾਰ ਅਤੇ ਖੇਤਰੀ ਰੁਜ਼ਗਾਰ ਅਫ਼ਸਰ ਵਰਗੀਆਂ 7 ਅਸਾਮੀਆਂ ਦਿੱਤੀਆਂ ਗਈਆਂ ਹਨ।