19 ਸਾਲਾ ਗੁਰਮਨਜੋਤ ਕੌਰ ਦੀ ਹਤਿਆ ਦਾ ਮਾਮਲਾ: ਪੁਲਿਸ ਨੇ ਖੰਨਾ ਤੋਂ ਗ੍ਰਿਫ਼ਤਾਰ ਕੀਤਾ ਮੁਲਜ਼ਮ ਗੁਰਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕਤਰਫਾ ਪਿਆਰ ਦੇ ਚਲਦਿਆਂ ਦਿਤਾ ਘਟਨਾ ਨੂੰ ਅੰਜਾਮ!

Youth arrested for killing girl in Ludhiana

 

ਲੁਧਿਆਣਾ:  ਜਗਰਾਓਂ ਦੇ ਪਿੰਡ ਚਿਮਨਾ 'ਚ ਗੁਰਮਨਜੋਤ ਕੌਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਖੰਨਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਗੁਰਪ੍ਰੀਤ ਸਿੰਘ ਲੜਕੀ ਦਾ ਕਤਲ ਕਰਕੇ ਬਾਈਕ ’ਤੇ ਫਰਾਰ ਹੋ ਗਿਆ ਸੀ। ਜਿਸ ਨੂੰ ਦੇਰ ਰਾਤ ਪੁਲਿਸ ਨੇ ਕਾਬੂ ਕਰ ਲਿਆ। ਸੂਤਰਾਂ ਮੁਤਾਬਕ ਮੁਲਜ਼ਮ ਨੂੰ ਲੜਕੀ ਨਾਲ ਇਕਤਰਫਾ ਪਿਆਰ ਸੀ, ਜਿਸ ਕਾਰਨ ਉਸ ਨੇ ਲੜਕੀ ਦਾ ਕਤਲ ਕਰ ਦਿਤਾ।

ਇਹ ਵੀ ਪੜ੍ਹੋ: ਫਿਰੋਜ਼ਪੁਰ: BSF ਜਵਾਨਾਂ ਨੇ ਸਰਹੱਦੀ ਪਿੰਡ ’ਚੋਂ ਜ਼ਬਤ ਕੀਤੀ 2 ਕਿਲੋਗ੍ਰਾਮ ਹੈਰੋਇਨ

ਫਿਲਹਾਲ ਪੁਲਿਸ ਉਸ ਤੋਂ ਸਖ਼ਤੀ ਨਾਲ ਪੁਛਗਿਛ ਕਰ ਰਹੀ ਹੈ। ਪੁਲਿਸ ਨੇ ਜਾਂਚ ਦੌਰਾਨ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਤਾਂ ਪਤਾ ਲੱਗਿਆ ਕਿ ਮੁਲਜ਼ਮ ਬਾਈਕ 'ਤੇ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਫੜ ਲਿਆ ਹੈ, ਪਰ ਪੁਲਿਸ ਨੇ ਹਾਲੇ ਤਕ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ: ਕੇਰਲ ਦੇ ਰਹਿਣ ਵਾਲੇ ਜਿਤਿਨ ਵਿਜਯਨ ਨੇ 42,431 ਫੁੱਟ ਦੀ ਉਚਾਈ ਤੋਂ ਮਾਰੀ ਛਾਲ 

ਪਹਿਲਾਂ ਪੁਲਿਸ ਨੇ ਇਹ ਲੁੱਟ ਦਾ ਮਾਮਲਾ ਸਮਝਿਆ ਜਾ ਰਿਹਾ ਸੀ। ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਅਤੇ ਐਸ.ਪੀ. ਹੈੱਡਕੁਆਰਟਰ ਮਨਵਿੰਦਰਬੀਰ ਸਿੰਘ ਨੇ ਦਸਿਆ ਸੀ ਕਿ ਕਾਤਲ ਨੇ ਲੜਕੀ ਦੀ ਗਰਦਨ ਅਤੇ ਚਿਹਰੇ 'ਤੇ ਵਾਰ ਕੀਤਾ ਸੀ। ਮ੍ਰਿਤਕ ਗੁਰਮਨਜੋਤ ਆਈਲੈਟਸ ਦੀ ਪੜ੍ਹਾਈ ਕਰ ਰਹੀ ਸੀ।