Sri Muktsar Sahib : 10 ਮਹੀਨੇ ਪਹਿਲਾਂ ਵਿਆਹੀ ਮਹਿਲਾ ਦੀ ਭੇਦਭਰੇ ਹਾਲਾਤਾਂ ‘ਚ ਮੌਤ ,ਪੇਕਿਆਂ ਨੇ ਲਗਾਇਆ ਗੰਭੀਰ ਆਰੋਪ

ਏਜੰਸੀ

ਖ਼ਬਰਾਂ, ਪੰਜਾਬ

ਪੇਕਿਆਂ ਨੇ ਸਹੁਰਿਆਂ 'ਤੇ ਲਾਇਆ ਮਹਿਲਾ ਨੂੰ ਮਾਰਨ ਦਾ ਆਰੋਪ ,ਕਿਹਾ -ਪਤੀ ਸ਼ਰਾਬ ਪੀ ਕੇ ਰੋਜ਼ ਕਰਦਾ ਸੀ ਕੁੱਟਮਾਰ

pregnant woman died

Sri Muktsar Sahib : ਹਲਕਾ ਲੰਬੀ ਦੇ ਪਿੰਡ ਰਾਣੀ ਵਾਲਾ ਵਿਖੇ ਇੱਕ ਵਿਆਹੁਤਾ ਗਰਭਵਤੀ ਮਹਿਲਾ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦਾ ਕਰੀਬ 10 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਮਹਿਲਾ ਗਰਭਵਤੀ ਸੀ। ਮਹਿਲਾ ਦੇ ਪੇਕੇ ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ 'ਤੇ ਲੜਕੀ ਨੂੰ ਮਾਰਨ ਦਾ ਆਰੋਪ ਲਾਇਆ ਹੈ। 

ਰਾਜਸਥਾਨ ਦੇ ਪਿੰਡ ਦੀ ਲੜਕੀ ਰਮਨਦੀਪ ਕੌਰ ਦਾ ਹਲਕਾ ਲੰਬੀ ਦੇ ਪਿੰਡ ਰਾਣੀ ਵਾਲਾ ਦੇ ਗੁਰਤੇਜ ਸਿੰਘ ਨਾਲ ਕਰੀਬ 10 ਮਹੀਨੇ ਪਹਿਲਾਂ ਵਿਆਹ ਹੋਇਆ ਸੀ,ਜੋ ਕਿ ਇਸ ਸਮੇਂ ਗਰਭਵਤੀ ਸੀ। ਇਸ ਦੀ ਅੱਜ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ ਹੈ। ਮਹਿਲਾ ਦੇ ਪੇਕੇ ਪਰਿਵਾਰ ਵਾਲਿਆਂ ਦਾ ਆਰੋਪ ਹੈ ਕੇ ਉਨ੍ਹਾਂ ਦੀ ਲੜਕੀ ਨੂੰ ਮਾਰਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ੁਰੂ ਤੋਂ ਹੀ ਲੜਕੀ ਨਾਲ ਕੁੱਟਮਾਰ ਕਰਨ ਲੱਗ ਗਿਆ ਸੀ। ਉਹ ਸ਼ਰਾਬ ਪੀਣ ਤੋਂ ਰੋਕਦੀ ਸੀ ਅਤੇ ਕਈ ਵਾਰ ਪੰਚਾਇਤ ਸੱਦੀ ਗਈ। ਅੱਜ ਸਵੇਰੇ ਜਦੋਂ ਸਾਨੂੰ ਫੋਨ ਕੀਤਾ ਤਾਂ ਅਸੀਂ ਆ ਕੇ ਵੇਖਿਆ ਤਾਂ ਸਾਡੀ ਲੜਕੀ ਦੀ ਮੌਤ ਹੋ ਚੁੱਕੀ ਸੀ। ਸਾਨੂੰ ਸ਼ੱਕ ਹੈ ਕਿ ਸਾਡੀ ਲੜਕੀ ਨੂੰ ਮਾਰਿਆ ਗਿਆ। ਅਸੀਂ ਇਨਸਾਫ ਦੀ ਮੰਗ ਕਰਦੇ ਹਾਂ।

ਦੂਜੇ ਪਾਸੇ ਪੁਲਿਸ ਚੌਂਕੀ ਪੰਨੀ ਵਾਲਾ ਦੇ ਇੰਚਾਰਜ ਨੇ ਦੱਸਿਆ ਕੇ ਸਾਨੂੰ ਜਾਣਕਾਰੀ ਮਿਲੀ ਕਿ ਰਮਨਦੀਪ ਕੌਰ ਦੀ ਮੌਤ ਹੋ ਗਈ ਹੈ। ਲੜਕੀ ਦੇ ਪੇਕਾ ਪਰਿਵਾਰ ਦੇ ਮੈਂਬਰ ਆ ਰਹੇ ਹਨ ,ਜੋ ਉਹ ਬਿਆਨ ਲਿਖਵਾਉਣਗੇ ਉਸ ਦੇ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।