Bathinda News: ਦਰੱਖਤ ਨਾਲ ਟਕਰਾਈ ਪੁਲਿਸ ਮੁਲਾਜ਼ਮ ਦੀ ਗੱਡੀ, ਹਾਦਸੇ ਵਿਚ ਸੀਨੀਅਰ ਕਾਂਸਟੇਬਲ ਦੀ ਹੋਈ ਮੌਤ
Bathinda News: ਨਵਜੋਤ ਸਿੰਘ ਦੇਰ ਰਾਤ ਕਿਸੇ ਅਧਿਕਾਰੀ ਨੂੰ ਛੱਡ ਕੇ ਸ੍ਰੀ ਮੁਕਤਸਰ ਸਾਹਿਬ ਰਿਹਾ ਸੀ ਪਰਤ
The senior constable died in the accident Bathinda News: ਬਠਿੰਡਾ ਵਿਚ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪਿੰਡ ਦਿਉਣ ਦੇ ਬੱਸ ਅੱਡੇ ਨੇੜੇ ਪੁਲਿਸ ਮੁਲਾਜ਼ਮ ਦੀ ਬੋਲੈਰੋ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ।
ਜਿਸ ਕਾਰਨ ਕਾਂਸਟੇਬਲ ਨਵਜੋਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਉਰਫ ਮਟਰੂ ਸੀਨੀਅਰ ਕਾਂਸਟੇਬਲ ਐਮ.ਟੀ ਸੈਕਸ਼ਨ ਸ੍ਰੀ ਮੁਕਤਸਰ ਸਾਹਿਬ ਬੀਤੀ ਰਾਤ ਕਰੀਬ 12 ਵਜੇ ਇੱਕ ਬੋਲੈਰੋ ਗੱਡੀ ਵਿੱਚ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਜਾ ਰਿਹਾ ਸੀ।
ਜਿਵੇਂ ਹੀ ਉਹ ਪਿੰਡ ਦਿਉਣ ਕੋਲ ਪਹੁੰਚਿਆ ਤਾਂ ਉਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਦੋਂ ਗੱਡੀ ਨਿੰਮ ਦੇ ਦਰੱਖਤ ਨਾਲ ਟਕਰਾ ਗਈ ਤਾਂ ਆਸ-ਪਾਸ ਦੇ ਘਰਾਂ ਦੇ ਲੋਕ ਇਕੱਠੇ ਹੋ ਗਏ।
ਜਿਸ ਤੋਂ ਬਾਅਦ ਲੋਕਾਂ ਨੇ ਗੰਭੀਰ ਰੂਪ 'ਚ ਜ਼ਖ਼ਮ ਨਵਜੋਤ ਸਿੰਘ ਨੂੰ ਬੋਲੈਰੋ 'ਚੋਂ ਬਾਹਰ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਸੀਨੀਅਰ ਕਾਂਸਟੇਬਲ ਨਵਜੋਤ ਸਿੰਘ ਉਰਫ਼ ਮਟਰੂ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਐਮਟੀ ਸੈਕਸ਼ਨ ਵਿੱਚ ਤਾਇਨਾਤ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।